ਸਾਬਕਾ ਮੈਂਬਰ ਪਾਰਲੀਮੈਂਂਟ ਸਿਮਰਨਜੀਤ ਮਾਨ ਨੇ ਕੀਤਾ ਵਿਧਾਨ ਸਭਾ ਜ਼ਿਮਨੀ ਚੋਣਾਂ ਲੜਨ ਦਾ ਐਲਾਨ

ਦੁਆਰਾ: Punjab Bani ਪ੍ਰਕਾਸ਼ਿਤ :Tuesday, 22 October, 2024, 01:49 PM

ਸਾਬਕਾ ਮੈਂਬਰ ਪਾਰਲੀਮੈਂਂਟ ਸਿਮਰਨਜੀਤ ਮਾਨ ਨੇ ਕੀਤਾ ਵਿਧਾਨ ਸਭਾ ਜ਼ਿਮਨੀ ਚੋਣਾਂ ਲੜਨ ਦਾ ਐਲਾਨ
ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸਾਬਕਾ ਐਮ. ਪੀ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਪੰਚਾਇਤੀ ਚੋਣਾਂ ਵਿੱਚ ਜੇਤੂ ਰਹੇ ਪੰਚਾਂ-ਸਰਪੰਚਾਂ ਨੂੰ ਸਨਮਾਨਿਤ ਕੀਤਾ ਹੈ। ਸਿਮਰਨਜੀਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਰਨਾਲਾ ਸਮੇਤ ਪੰਜਾਬ ਦੀਆਂ ਚਾਰੇ ਵਿਧਾਨ ਸਭਾਵਾਂ ਦੀਆਂ ਜ਼ਿਮਨੀ ਚੋਣਾਂ ਜ਼ੋਰਦਾਰ ਢੰਗ ਨਾਲ ਲੜੇਗੀ। ਉਨ੍ਹਾਂ ਦੀ ਪਾਰਟੀ ਇਹ ਚੋਣ ਇਕੱਲਿਆਂ ਲੜ ਰਹੀ ਹੈ, ਜੇਕਰ ਕੋਈ ਵਿਰੋਧੀ ਪਾਰਟੀ ਉਨ੍ਹਾਂ ਨਾਲ ਜੁੜਨਾ ਚਾਹੁੰਦੀ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ। ਸਿਮਰਨਜੀਤ ਸਿੰਘ ਮਾਨ ਨੇ ਅਮਨ-ਸ਼ਾਂਤੀ ਦੇ ਮੁੱਦੇ `ਤੇ ਪੰਜਾਬ ਸਰਕਾਰ `ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਦੀ ਪਾਰਟੀ ਵਿੱਤੀ ਸੰਕਟ ਅਤੇ ਕਾਨੂੰਨ ਵਿਵਸਥਾ ਦੇ ਮੁੱਦਿਆਂ `ਤੇ ਚੋਣਾਂ ਲੜੇਗੀ।