ਸ਼ੈਲਰ ਮਾਲਕਾਂ ਨਾਲ ਕੇਂਦਰ ਸਰਕਾਰ ਦੀ ਮੀਟਿੰਗ ਭਲਕੇ 23 ਅਕਤੂਬਰ ਨੂੰ
ਦੁਆਰਾ: Punjab Bani ਪ੍ਰਕਾਸ਼ਿਤ :Tuesday, 22 October, 2024, 12:26 PM
ਸ਼ੈਲਰ ਮਾਲਕਾਂ ਨਾਲ ਕੇਂਦਰ ਸਰਕਾਰ ਦੀ ਮੀਟਿੰਗ ਭਲਕੇ 23 ਅਕਤੂਬਰ ਨੂੰ
ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਵਿਚ ਝੋਨੇ ਦੀ ਖਰੀਦ ਦੇ ਮਾਮਲੇ ’ਤੇ ਸ਼ੈਲਰ ਮਾਲਕਾਂ ਨਾਲ ਮੀਟਿੰਗ ਸੱਦ ਲਈ ਹੈ । ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਆੜ੍ਹਤੀਆਂ ਨਾਲ ਮੀਟਿੰਗ ਕੀਤੀ ਜਾਵੇਗੀ । ਸ਼ੈਲਰ ਮਾਲਕਾਂ ਦਾ ਇਸ ਵਾਰ ਵੱਡਾ ਮਸਲਾ ਪੀ ਆਰ 126 ਕਿਸਮ ਦੇ ਝੋਨੇ ਦੀ ਖਰੀਦ ਦਾ ਵੀ ਹੈ। ਪਹਿਲਾਂ ਤੋਂ ਪਏ ਝੋਨੇ ਦੀ ਲਿਫਟਿੰਗ ਇਸ ਤੋਂ ਵੀ ਵੱਡਾ ਮਸਲਾ ਹੈ ਜਿਸ ਕਾਰਣ ਮੰਡੀਆਂ ਵਿਚੋਂ ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ ।