ਮੁੱਖ ਮੰਤਰੀ ਹਰਿਆਣਾ ਨਾਇਬ ਸੈਣੀ ਦੇ ਚੀਫ ਪਿੰ੍ਰੰਸੀਪਲ ਸੈਕਟਰੀ ਬਣੇ ਰਾਜੇਸ਼ ਖੁੱਲਰ
ਦੁਆਰਾ: Punjab Bani ਪ੍ਰਕਾਸ਼ਿਤ :Tuesday, 22 October, 2024, 08:49 AM
ਮੁੱਖ ਮੰਤਰੀ ਹਰਿਆਣਾ ਨਾਇਬ ਸੈਣੀ ਦੇ ਚੀਫ ਪਿੰ੍ਰੰਸੀਪਲ ਸੈਕਟਰੀ ਬਣੇ ਰਾਜੇਸ਼ ਖੁੱਲਰ
ਚੰਡੀਗੜ੍ਹ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਚੀਫ ਪਿ੍ਰੰਸੀਪਲ ਸੈਕਟਰੀ ਦੇ ਤੌਰ ਤੇ ਰਾਜੇਸ਼ ਖੁੱਲਰ ਨੂੰ ਨਿਯੁਕਤ ਕੀਤਾ ਗਿਆ ਹੈ। ਹਰਿਆਣਾ ਸਰਕਾਰ ਤੋਂ ਸੇਵਾਮੁਕਤ ਆਈਏਐਸ ਅਧਿਕਾਰੀ ਰਾਜੇਸ਼ ਖੁੱਲਰ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਮੁੱਖ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹਰਿਆਣਾ ਦੇ ਮੁੱਖ ਸਕੱਤਰ ਨੇ ਸੇਵਾਮੁਕਤ ਆਈਏਐਸ ਅਧਿਕਾਰੀ ਰਾਜੇਸ਼ ਖੁੱਲਰ ਦੇ ਹੁਕਮਾਂ ’ਤੇ 4 ਘੰਟੇ ਬਾਅਦ ਰੋਕ ਲਗਾ ਦਿੱਤੀ। 18 ਅਕਤੂਬਰ ਨੂੰ ਰਾਤ 8 ਵਜੇ ਹੁਕਮ ਜਾਰੀ ਕੀਤੇ ਗਏ ਸਨ ਪਰ ਅੱਧੀ ਰਾਤ 12 ਵਜੇ ਹੁਕਮਾਂ ’ਤੇ ਰੋਕ ਲਾ ਦਿੱਤੀ ਗਈ। ਇਹ ਮਾਮਲਾ ਪੂਰੇ ਸੂਬੇ ਵਿੱਚ ਅਤੇ ਅਧਿਕਾਰੀਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।