ਹਿਸਾਰ ਦੀ ਟੀਮ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਬਣੀ 20ਵੀ ਵਾਈਸ ਚਾਂਸਲਰ ਆਲ ਇੰਡੀਆ ਕ੍ਰਿਕਟ ਕੱਪ ਦੀ ਚੈਂਪੀਅਨ

ਦੁਆਰਾ: Punjab Bani ਪ੍ਰਕਾਸ਼ਿਤ :Tuesday, 22 October, 2024, 05:18 PM

ਹਿਸਾਰ ਦੀ ਟੀਮ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਬਣੀ 20ਵੀ ਵਾਈਸ ਚਾਂਸਲਰ ਆਲ ਇੰਡੀਆ ਕ੍ਰਿਕਟ ਕੱਪ ਦੀ ਚੈਂਪੀਅਨ
ਚੰਡੀਗੜ੍ਹ 22 ਅਕਤੂਬਰ : ਅੱਜ ਵੀ ਸੀ ਟੀ 20 ਕੱਪ ਦੇ ਫਾਈਨਲ ਮੁਕਾਬਲੇ ਵਿੱਚ ਹਿਸਾਰ ਦੀਆਂ ਦੋਨੋਂ ਟੀਮਾਂ ਸਰ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਹਿਸਾਰ ਅਤੇ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਆਫ ਵਟਨਰੀ ਹਿਸਾਰ ਦੇ ਵਿੱਚ ਫਾਈਨਲ ਮੁਕਾਬਲਾ ਹੋਇਆ, ਜਿਸ ਵਿੱਚ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਆਫ ਵੈਟਰਨਰੀ ਹਿਸਾਰ ਦੀ ਟੀਮ ਜੇਤੂ ਹੋਈ । ਤੀਸਰੇ ਸਥਾਨ ਲਈ ਕਾਂਟੇ ਦਾ ਮੁਕਾਬਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਜਾਮੀਆ ਮਿਲੀਆ ਇਸਲਾਮੀਆ ਨਵੀਂ ਦਿੱਲੀ ਦੇ ਵਿੱਚ ਹੋਇਆ, ਜਿਸ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਟੀਮ ਜੇਤੂ ਰਹੀ । ਟੀਮ ਦੇ ਮੈਨੇਜਰ ਅਤੇ ਕੋਚ ਅਸ਼ਵਨੀ ਜੀ ਬਹੁ ਪ੍ਰਤਿਭਾ ਦੇ ਧਨੀ ਨੇ ਟੀਮ ਦੇ ਮੈਂਬਰਾਂ ਨੂੰ ਵਧਾਈ ਦਿੱਤੀ ।