ਹਿੰਦੂ ਤਖ਼ਤ ਦੀ ਕਾਰਜਕਾਰਨੀ ਦੀ ਮੀਟਿੰਗ ਆਯੋਜਿਤ

ਹਿੰਦੂ ਤਖ਼ਤ ਦੀ ਕਾਰਜਕਾਰਨੀ ਦੀ ਮੀਟਿੰਗ ਆਯੋਜਿਤ
ਪਟਿਆਲਾ : ਹਿੰਦੂ ਤਖ਼ਤ ਦੀ ਕਾਰਜਕਾਰਨੀ ਦੀ ਮੀਟਿੰਗ ਬ੍ਰਹਮਾਨੰਦ ਗਿਰੀ ਮਹਾਰਾਜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਾਰਜਕਾਰਨੀ ਦੇ ਨੁਮਾਇੰਦਿਆਂ ਵੱਲੋਂ ਮੰਦਿਰ ਵਿੱਚ ਹੋਣ ਵਾਲੀਆਂ ਵੱਖ-ਵੱਖ ਸਮੱਸਿਆਵਾਂ ਤੇ ਵਿਚਾਰ ਕੀਤਾ ਗਿਆ ਮੀਟਿੰਗ ਵਿੱਚ ਹਿੰਦੂ ਤਖ਼ਤ ਮੁੱਖੀ ਬ੍ਰਹਮਾਨੰਦ ਗਿਰੀ ਮਹਾਰਾਜ ਵੱਲੋਂ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਕੁਬੇਰ ਸ਼ਰਮਾ ਪੰਜੌਲਾ ਨੂੰ ਜ਼ਿਲ੍ਹਾ ਪ੍ਰਧਾਨ ਹਿੰਦੂ ਤਖ਼ਤ ਦਿਹਾਤੀ, ਪ੍ਰੇਮ ਚੰਦ ਕੋਹਲੀ ਨੂੰ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ, ਬੰਟੀ ਬਾਬਾ ਬਡੂੰਗਰ ਨੂੰ ਉਨਾ ਵੱਲੋਂ ਕੀਤੀ ਜਾ ਰਹੀ ਸਨਾਤਨ ਦੀ ਸੇਵਾ ਨੂੰ ਦੇਖਦੇ ਹੋਏ ਜ਼ਿਲ੍ਹਾ ਚੇਅਰਮੈਨ, ਦਿਲਪ੍ਰੀਤ ਬਡੂੰਗਰ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਮੀਟਿੰਗ ਵਿੱਚ ਨਰਸਿੰਗਾ ਨੰਦ ਸਰਸਵਤੀ ਦੇ ਬਿਆਨ ਦੀ ਹਮਾਇਤ ਕੀਤੀ ਗਈ ਅਤੇ ਭਾਰਤ ਸਰਕਾਰ ਨੂੰ ਨਰਸਿੰਗਾ ਨੰਦ ਤੁਰੰਤ ਛੱਡਣ ਦੀ ਅਪੀਲ ਕੀਤੀ ਗਈ। ਇਸ ਮੌਕੇ ਐਡਵੋਕੇਟ ਰਜਿੰਦਰਪਾਲ ਆਨੰਦ ਸੀਨੀਅਰ ਰਾਸ਼ਟਰੀ ਮੀਤ ਪ੍ਰਧਾਨ,ਅਜੇ ਕੁਮਾਰ ਚੇਅਰਮੈਨ, ਈਸ਼ਵਰ ਚੰਦ ਸ਼ਰਮਾ ਜਨਰਲ ਸਕੱਤਰ ਪੰਜਾਬ, ਮੋਦੀ ਆਰਮੀ ਤੋਂ ਸੁਖਚੈਨ ਸਿੰਧ ਦੌਣ ਕਲਾ, ਭੀਮ ਭਲਵਾਨ ਚੀਕਾ, ਵਿਜੈ ਚੌਹਾਨ, ਧਰਮ ਸਿੰਘ ਸੁਨਾਰਹੇੜੀ, ਵਿਕਾਸ ਸ਼ਰਮਾ, ਨਤੀਨ ਪੰਜੌਲਾ, ਪ੍ਰਿੰਸ ਬਾਬਾ, ਹਾਜ਼ਰ ਸਨ।
