ਪੰਚਾਇਤੀ ਚੋਣਾਂ ਦੌਰਾਨ ਪਿੰਡ ਬਿਸਨਗੜ ਵਿਖੇ ਨੋਟਾਂ ਜਿੱਤਿਆ

ਦੁਆਰਾ: Punjab Bani ਪ੍ਰਕਾਸ਼ਿਤ :Friday, 18 October, 2024, 05:18 PM

ਪੰਚਾਇਤੀ ਚੋਣਾਂ ਦੌਰਾਨ ਪਿੰਡ ਬਿਸਨਗੜ ਵਿਖੇ ਨੋਟਾਂ ਜਿੱਤਿਆ
ਮੁੜ ਸਰਪੰਚੀ ਦੀ ਚੋਣ ਕਰਵਾਉਣ ਲਈ ਮੁੱਖ ਚੋਣ ਕਮਿਸ਼ਨ ਪੰਜਾਬ ਨੂੰ ਐਸ. ਡੀ.ਐੱਮ.ਰਾਹੀ ਭੇਜਿਆ ਮੰਗ ਪੱਤਰ
ਪਟਿਆਲਾ 18 ਅਕਤੂਬਰ () ਵਿਧਾਨ ਸਭਾ ਹਲਕਾ ਸਨੌਰ ਦੇ ਪਿੰਡ ਬਿਸਨਗੜ ਜੋ ਬਲਾਕ ਭੁਨਰਹੇੜੀ ਵਿੱਚ ਪੈਦਾ ਹੈ,ਅੱਜ ਕੱਲ ਪੰਜਾਬ ਅਤੇ ਪੂਰੇ ਭਾਰਤ ਵਿੱਚ ਚਰਚਾ ਵਿੱਚ ਹੈ,ਜਿੱਥੇ ਪਿੰਡ ਬਿਸਨਗੜ ਦੇ ਲੋਕਾਂ ਨੇ ਨੋਟਾਂ ਨੂੰ 115 ਵੋਟਾਂ ਮਿਲੀਆਂ ਉੱਥੇ ਸਰਪੰਚੀ ਦੇ ਉਮੀਦਵਾਰ ਨੂੰ 105 ਵੋਟਾਂ ਮਿਲੀਆਂ,ਜਿਸ ਵਿੱਚ ਪਿੰਡ ਲੋਕਾਂ ਨੇ ਸਰਪੰਚੀ ਦੇ ਦੋਵੇਂ ਉਮੀਦਵਾਰਾਂ ਨੂੰ ਨਕਾਰ ਦਿੱਤਾ ਹੈ । ਪਿੰਡ ਬਿਸਨਗੜ ਦੇ ਵਾਸੀਆਂ ਨੇ ਮੁੱਖ ਚੋਣ ਕਮਿਸ਼ਨ ਪੰਜਾਬ ਅਤੇ ਐੱਸ. ਡੀ. ਐੱਮ. ਪਟਿਆਲਾ ਕ੍ਰਿਪਾਲਵੀਰ ਸਿੰਘ ਤੋਂ ਮੰਗ ਕੀਤੀ ਹੈ,ਕਿ ਇਸ ਪਿੰਡ ਦੀ ਮੁੜ ਤੋਂ ਸਰਪੰਚੀ ਦੀ ਚੋਣ ਕਰਵਾਈ ਜਾਵੇ । ਪਿੰਡ ਵਾਸੀਆਂ ਨੇ ਮੁੱਖ ਚੋਣ ਕਮਿਸ਼ਨ ਪੰਜਾਬ ਨੂੰ ਐੱਸ. ਡੀ. ਐੱਮ.ਪਟਿਆਲਾ ਰਾਹੀਂ ਇੱਕ ਮੰਗ ਪੱਤਰ ਭੇਜਿਆ,ਕਿ ਪਿੰਡ ਦੀ ਚੋਣ ਜਲਦੀ ਤੋਂ ਜਲਦੀ ਕਰਵਾਈ ਜਾਵੇ,ਤਾਂ ਜੋ ਲੋਕ ਆਪਣੇ ਮਨ ਪਸੰਦ ਦਾ ਉਮੀਦਵਾਰ ਚੁਣ ਸਕਣ,ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਦੋਵੇਂ ਉਮੀਦਵਾਰ ਪਿੰਡ ਦਾ ਵਿਕਾਸ ਨਹੀ ਕਰ ਸਕਦੇ, ਜਿਸ ਕਰਕੇ ਪਿੰਡ ਦੇ ਲੋਕਾਂ ਨੇ ਇਨ੍ਹਾਂ ਦੋਨਾਂ ਉਮੀਦਵਾਰਾਂ ਨਕਾਰਿਆ ਤੇ ਨੋਟਾਂ ਨੂੰ ਵੱਧ ਵੋਟਾਂ ਪਾ ਕੇ ਜਿਤਾਇਆ।ਜਿਸ ਕਰਕੇ ਇਸ ਪਿੰਡ ਵਿੱਚ ਮੁੜ ਸਰਪੰਚੀ ਦੀ ਚੋਣ ਹੋਣੀ ਚਾਹੀਦੀ ਹੈ । ਇਸ ਮੌਕੇ ਅਮਰਜੀਤ ਸਿੰਘ ਜਾਗਦੇ ਰਹੋ ਸਰਪੰਚ,ਨੰਬਰਦਾਰ ਕਸਪਾਲ ਸਿੰਘ,ਪੰਚ ਅਵਤਾਰ ਸਿੰਘ,ਪੰਚ ਰਾਜਵੀਰ ਸਿੰਘ, ਪੰਚ ਰਵੀ ਸਿੰਘ,ਕਰਨ ਸਿੰਘ,ਸੁੰਦਰਜੀਤ ਕੌਰ,ਸੰਟੀ,ਮਲਕੀਤ ਸਿੰਘ,ਜਸਵਿੰਦਰ ਸਿੰਘ ਅਤੇ ਸੁਮਨਜੀਤ ਕੌਰ ਹਾਜਰ ਸੀ ।