ਤਿੰਨ ਸਾਲਾ ਬੱਚੀ ਹੋਈ ਚੀਤੇ ਦੇ ਹਮਲੇ ਦਾ ਸਿ਼ਕਾਰ

ਦੁਆਰਾ: Punjab Bani ਪ੍ਰਕਾਸ਼ਿਤ :Friday, 18 October, 2024, 05:57 PM

ਤਿੰਨ ਸਾਲਾ ਬੱਚੀ ਹੋਈ ਚੀਤੇ ਦੇ ਹਮਲੇ ਦਾ ਸਿ਼ਕਾਰ
ਉਤਰਾਖੰਡ : ਭਾਰਤ ਦੇਸ਼ ਦੇ ਸੂਬੇ ਉਤਰਾਖੰਡ ਦੇ ਬਾਗੇਸ਼ਵਰ ਦੇ ਧਰਮਧਾਰ ਵਨ ਰੇਂਜ ਦੇ ਔਲਾਨੀ ਪਿੰਡ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਯੋਗਿਤਾ ਉਪ੍ਰੇਤੀ ਨਾਂ ਦੀ ਮਾਸੂਮ ਤਿੰਨ ਸਾਲ ਦੀ ਬੱਚੀ ਆਪਣੀ ਦਾਦੀ ਨਾਲ ਵਿਹੜੇ ਵਿੱਚ ਖੇਡਦੇ ਹੋਏ ਚੀਤੇ ਦੇ ਹਮਲੇ ਦਾ ਸਿ਼ਕਾਰ ਹੋ ਗਈ । ਘਟਨਾ ਦੇ ਸਮੇਂ ਯੋਗਿਤਾ ਆਪਣੀ ਦਾਦੀ ਕਾਲਾ ਉਪ੍ਰੇਤੀ ਨਾਲ ਵਿਹੜੇ ‘ਚ ਖੇਡ ਰਹੀ ਸੀ। ਸ਼ਾਮ 6 ਵਜੇ ਦੇ ਕਰੀਬ ਚੀਤਾ ਘਰ ਦੇ ਆਲੇ-ਦੁਆਲੇ ਲੁਕ ਕੇ ਬੈਠਾ ਸੀ ਅਤੇ ਲੜਕੀ ਨੂੰ ਚੁੱਕ ਕੇ ਜੰਗਲ ਵੱਲ ਭੱਜ ਗਿਆ। ਨੇੜੇ ਘਾਹ ਕੱਟ ਰਹੀਆਂ ਔਰਤਾਂ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਚੀਤਾ ਬੱਚੀ ਦੀ ਲਾਸ਼ ਨੂੰ ਛੱਡ ਦਿੱਤਾ ਪਰ ਯੋਗਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਇਸ ਘਟਨਾ ਕਾਰਨ ਪਿੰਡ ਵਾਸੀਆਂ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਮ ਨੇ ਡੀਐਫਓ ਸਮੇਤ ਵਣ ਰੇਂਜ ਦੇ ਸਾਰੇ ਅਧਿਕਾਰੀਆਂ ਨੂੰ ਮੌਕੇ ’ਤੇ ਭੇਜਿਆ। ਧਰਮਗੜ੍ਹ ਰੇਂਜ ਦੇ ਰੇਂਜਰ ਪ੍ਰਦੀਪ ਕੰਦਪਾਲ ਨੇ ਦੱਸਿਆ ਕਿ ਚੀਤੇ ਨੇ ਲੜਕੀ ਦੀ ਗਰਦਨ ਅਤੇ ਸਿਰ ‘ਤੇ ਡੂੰਘੇ ਜ਼ਖ਼ਮ ਕੀਤੇ ਸਨ। ਜੰਗਲਾਤ ਵਿਭਾਗ ਪੀੜਤ ਪਰਿਵਾਰ ਨੂੰ 6 ਲੱਖ ਰੁਪਏ ਤੱਕ ਦਾ ਮੁਆਵਜ਼ਾ ਦੇਵੇਗਾ । ਪਿੰਡ ਦੀ ਮੁਖੀ ਗੀਤਾ ਸਾਹਨੀ ਨੇ ਦੱਸਿਆ ਕਿ ਇਲਾਕੇ ਵਿਚ ਪਿਛਲੇ ਕਾਫੀ ਸਮੇਂ ਤੋਂ ਚੀਤੇ ਦਾ ਆਤੰਕ ਹੈ ਅਤੇ ਇਸ ਤੋਂ ਪਹਿਲਾਂ ਵੀ 11 ਪਸ਼ੂਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਉਤੇ ਲਾਪਰਵਾਹੀ ਦਾ ਦੋਸ਼ ਲਾਇਆ ਹੈ ਕਿਉਂਕਿ ਉਨ੍ਹਾਂ ਨੇ ਪਿੰਡ ਵਿੱਚ ਚੀਤੇ ਨੂੰ ਫੜਨ ਲਈ ਪਿੰਜਰਾ ਨਹੀਂ ਲਾਇਆ ਸੀ।