ਪਿਓ ਨੇ ਆਪਣੇ 7 ਸਾਲਾਂ ਬੱਚੇ ਨੂੰ ਕੀਤਾ ਅੱਗ ਦੇ ਹਵਾਲੇ

ਦੁਆਰਾ: Punjab Bani ਪ੍ਰਕਾਸ਼ਿਤ :Thursday, 17 October, 2024, 05:47 PM

ਪਿਓ ਨੇ ਆਪਣੇ 7 ਸਾਲਾਂ ਬੱਚੇ ਨੂੰ ਕੀਤਾ ਅੱਗ ਦੇ ਹਵਾਲੇ
ਮੁਹਾਲੀ : ਪੰਜਾਬ ਦੇ ਸ਼ਹਿਰ ਮੁਹਾਲੀ ’ਚ ਕਲਯੁੱਗੀ ਪਿਓ ਨੇ ਆਪਣੇ 7 ਸਾਲਾਂ ਬੱਚੇ ਨੂੰ ਕੀਤਾ ਅੱਗ ਦੇ ਹਵਾਲੇ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਪਿਓ ਵੱਲੋਂ ਤਾਂਤਰਿਕ ਦੇ ਕਹਿਣ ’ਤੇ ਇਸ ਘਿਣੌਨੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੱਸ ਦਈਏ ਕਿ ਪੀੜਤ ਬੱਚੇ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜਿਸ ਸਮੇਂ ਵਿਅਕਤੀ ਨੇ ਆਪਣੇ ਬੱਚੇ ਨੂੰ ਅੱਗ ਲਗਾਈ ਤਾਂ ਰਾਹ ਜਾਂਦੇ ਹੋਏ ਇੱਕ ਰਾਹਗੀਰ ਨੇ ਦੇਖਿਆ ਅਤੇ ਉਸ ਨੇ ਬੱਚੇ ਨੂੰ 6 ਫੇਜ ਦੇ ਹਸਪਤਾਲ ’ਚ ਦਾਖਿਲ ਕਰਵਾਇਆ। ਨਾਲ ਹੀ ਪੁਲਿਸ ਨੂੰ ਵੀ ਇਸ ਸਬੰਧੀ ਸੂਚਨਾ ਦਿੱਤੀ ਗਈ। ਪੁਲਸ ਨੂੰ ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਮੁਲਜ਼ਮ ਪਿਓ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਪੀੜਤ ਬੱਚੇ ਅਤੇ ਉਸਦੇ ਭੈਣ-ਭਰਾ ਦੀ ਦੇਖਭਾਲ ਮੁਹਾਲੀ ਦੇ ਇੱਕ ਐਨਜੀਓ ਵੱਲੋਂ ਕੀਤੀ ਜਾ ਰਹੀ ਹੈ।