ਛੂੱਟੀ ਦੇ ਬਾਵਜੂਦ ਵੀ ਡੀ ਸੀ ਪਟਿਆਲਾ ਨੇ ਕਿਸਾਨਾਂ ਦੀ ਸਮੱਸਿਆਂ ਨੂੰ ਸੁਣਿਆ

ਛੂੱਟੀ ਦੇ ਬਾਵਜੂਦ ਵੀ ਡੀ ਸੀ ਪਟਿਆਲਾ ਨੇ ਕਿਸਾਨਾਂ ਦੀ ਸਮੱਸਿਆਂ ਨੂੰ ਸੁਣਿਆ
– ਮੰਡੀਆਂ ‘ਚ ਕਿਸਾਨਾਂ ਦੀ ਖੱਜਲਖੁਆਰੀ ਨੂੰ ਲੈਕੇ ਬੀਕੇਯੂ ਰਾਜੇਵਾਲ ਦਾ ਵਫਦ ਡੀ ਸੀ ਪਟਿਆਲਾ ਨੂੰ ਮਿਲਿਆ
ਘਨੌਰ : ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਜਿਲ੍ਹਾ ਪਟਿਆਲਾ ਦਾ ਵਫਦ ਡੀ.ਸੀ.ਮੈਡਮ ਪ੍ਰੀਤੀ ਯਾਦਵ ਨੂੰ ਉਨਾਂ ਦੀ ਰਿਹਾਇਸ਼ ਤੇ ਜਾ ਕੇ ਮਿਲਿਆ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਖਜਾਨਚੀ ਗੁਲਜ਼ਾਰ ਸਿੰਘ ਸਲੇਮਪੁਰ ਜੱਟਾਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਜੂਰਾ ਸਿੰਘ ਮਿਰਜ਼ਾਪੁਰ ਆਦਿ ਆਗੂਆਂ ਦੇ ਵਫਦ ਨੇ ਅਨਾਜ ਮੰਡੀ ਘਨੌਰ ਵਿਖੇ ਕਿਸਾਨਾਂ ਦੀ ਮੰਡੀ ਵਿੱਚ ਹੋ ਰਹੀ ਖੱਜਲਖੁਆਰੀ ਬਾਰੇ ਜਾਣੂ ਕਰਵਾਇਆ । ਜਿਸ ਨੂੰ ਮੈਡਮ ਪ੍ਰੀਤੀ ਯਾਦਵ ਡੀ. ਸੀ ਪਟਿਆਲਾ ਨੇ ਕਿਸਾਨਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਉਹ ਅੱਜ ਤੋਂ ਹੀ ਸਾਰੇ ਜਿਲ੍ਹੇ ਦੀਆ ਮੰਡੀਆਂ ਦਾ ਦੌਰਾ ਕਰਨਗੇ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਤੋਂ ਮੰਡੀਆਂ ਦੇ ਹਲਾਤਾਂ ਦਾ ਜਾਇਜਾ ਲਿਆ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਆ ਰਹੀ ਸਮੱਸਿਆ ਨੂੰ ਹੱਲ ਕਰਨ ਦੇ ਆਦੇਸ਼ ਵੀ ਦਿੱਤੇ ਗਏ । ਇਸ ਮੌਕੇ ਕਿਸਾਨੀ ਵਫਦ ਨੇ ਜਿਲ੍ਹੇ ਵਿੱਚ ਡੀ ਏ ਪੀ ਖਾਦ ਦੀ ਘਾਟ ਅਤੇ ਪਰਾਲੀ ਸਾੜਨ ਦੇ ਮਸਲੇ ਵੀ ਡੀ.ਸੀ ਕੋਲ ਉਠਾਏ। ਮੈਡਮ ਡੀ. ਸੀ. ਨੇ ਖਾਦ ਦੇ ਮਸਲੇ ਤੇ ਕਿਹਾ ਕਿ 2 ਨਵੰਬਰ ਤੱਕ ਡੀ.ਏ.ਪੀ ਖਾਦ ਸਾਰੇ ਜਿਲ੍ਹੇ ਵਿੱਚ ਪਹੁੰਚਦੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਡੀ.ਏ.ਪੀ ਖਾਦ ਦੀ ਕਿਸੇ ਨੂੰ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ । ਪਰਾਲੀ ਸਾੜਨ ਦੇ ਮੁੱਦੇ ਤੇ ਡੀ. ਸੀ ਪਟਿਆਲਾ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਲੌੜਵੰਦ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਕਰਨ ਵਾਲੀ ਮਸੀਨਰੀ ਮੁਹੱਇਆ ਕਰਵਾ ਦਿੱਤੀ ਜਾਵੇਗੀ । ਇਸ ਮੌਕੇ ਨਰਿੰਦਰ ਸਿੰਘ ਲੇਹਲਾ ਜਿਲ੍ਹਾ ਪ੍ਰਧਾਨ, ਗੁਲਜਾਰ ਸਿੰਘ ਖਜਾਨਚੀ ਪੰਜਾਬ, ਘੁੰਮਣ ਸਿੰਘ ਰਾਜਗੜ੍ਹ,ਹਰਦੀਪ ਸਿੰਘ ਘਨੁੜਕੀ ਦੋਵੇ ਸਕੱਤਰ ਪੰਜਾਬ, ਹਜੂਰਾ ਸਿੰਘ ਮਿਰਜਾਪੁਰ ਸੰਧਾਰਸੀ ਜਨਰਲ ਸਕੱਤਰ ਜਿਲਾ ਪਟਿਆਲਾ, ਅਵਤਾਰ ਸਿੰਘ ਕੈਦਪੁਰ ਪ੍ਰਧਾਨ ਬਲਾਕ ਨਾਭਾ, ਗੁਰਚਰਨ ਸਿੰਘ ਪਰੌੜ ਬਲਾਕ ਪ੍ਰਧਾਨ ਭੁਨਰਹੇੜੀ ਸਾਮਲ ਸਨ ।
