ਉਤਰ ਪ੍ਰਦੇਸ਼ ਸਰਕਾਰ ਨੇ ਕੀਤੀ ਕਿਸੇ ਵੀ ਤਰ੍ਹਾਂ ਦੇ ਮੁਕਾਬਲੇ ਵਿੱਚ ਮੌਤ ਜਾਂ ਜ਼ਖ਼ਮੀ ਹੋਣ ਦੀ ਸੂਰਤ ਵਿੱਚ ਘਟਨਾ ਵਾਲੀ ਥਾਂ ਦੀ ਵੀਡੀਓਗ੍ਰਾਫੀ ਕਰਵਾਉਣੀ ਜ਼ਰੂਰੀ
ਉਤਰ ਪ੍ਰਦੇਸ਼ ਸਰਕਾਰ ਨੇ ਕੀਤੀ ਕਿਸੇ ਵੀ ਤਰ੍ਹਾਂ ਦੇ ਮੁਕਾਬਲੇ ਵਿੱਚ ਮੌਤ ਜਾਂ ਜ਼ਖ਼ਮੀ ਹੋਣ ਦੀ ਸੂਰਤ ਵਿੱਚ ਘਟਨਾ ਵਾਲੀ ਥਾਂ ਦੀ ਵੀਡੀਓਗ੍ਰਾਫੀ ਕਰਵਾਉਣੀ ਜ਼ਰੂਰੀ
ਉਤਰ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਵਿਖੇ ਡੀ. ਜੀ. ਪੀ. ਪ੍ਰਸ਼ਾਂਤ ਕੁਮਾਰ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕਿਸੇ ਮੁਕਾਬਲੇ ਵਿੱਚ ਮੌਤ ਜਾਂ ਜ਼ਖ਼ਮੀ ਹੋਣ ਦੀ ਸੂਰਤ ਵਿੱਚ ਘਟਨਾ ਵਾਲੀ ਥਾਂ ਦੀ ਵੀਡੀਓਗ੍ਰਾਫੀ ਕਰਵਾਉਣੀ ਜ਼ਰੂਰੀ ਹੋਵੇਗੀ । ਇਸ ਤੋਂ ਇਲਾਵਾ ਜੇਕਰ ਕੋਈ ਮੁਜਰਮ ਮੁੱਠਭੇੜ ਵਿੱਚ ਮਾਰਿਆ ਜਾਂਦਾ ਹੈ ਤਾਂ ਪੋਸਟਮਾਰਟਮ ਅਤੇ ਉਸ ਦੀ ਵੀਡੀਓਗ੍ਰਾਫੀ ਵੀ ਦੋ ਡਾਕਟਰਾਂ ਦੇ ਪੈਨਲ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ ਦਾ ਮੁਆਇਨਾ ਵੀ ਕਰੇਗੀ । ਇੰਨਾ ਹੀ ਨਹੀਂ ਡੀ. ਜੀ. ਪੀ. ਨੇ ਕਿਹਾ ਹੈ ਕਿ ਜਿੱਥੇ ਮੁਕਾਬਲਾ ਹੋਇਆ ਹੈ, ਉਸ ਖੇਤਰ ਦੀ ਪੁਲਿਸ ਜਾਂਚ ਨਹੀਂ ਕਰੇਗੀ। ਬਲਕਿ ਕਿਸੇ ਹੋਰ ਥਾਣੇ ਜਾਂ ਅਪਰਾਧ ਸ਼ਾਖਾ ਤੋਂ ਜਾਂਚ ਕਰਵਾਈ ਜਾਵੇਗੀ । ਐਨਕਾਊਂਟਰ ਵਿੱਚ ਸ਼ਾਮਲ ਅਫਸਰਾਂ ਤੋਂ ਉੱਚ ਅਧਿਕਾਰੀ ਜਾਂਚ ਕਰਨਗੇ । ਇਹ ਹਦਾਇਤਾਂ ਡੀ. ਜੀ. ਪੀ. ਵੱਲੋਂ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਕਪਤਾਨਾਂ ਨੂੰ ਜਾਰੀ ਕੀਤੀਆਂ ਗਈਆਂ ਹਨ। ਡੀ ਜੀ ਪੀ ਨੇ ਕਿਹਾ ਕਿ ਜੇਕਰ ਕਿਸੇ ਮੁਜਰਮ ਦੀ ਮੁੱਠਭੇੜ ਵਿੱਚ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਤੁਰੰਤ ਇਸ ਦੀ ਸੂਚਨਾ ਦਿੱਤੀ ਜਾਵੇ। ਇੰਨਾ ਹੀ ਨਹੀਂ, ਘਟਨਾ ਵਾਲੀ ਥਾਂ ਦੀ ਵੀਡੀਓਗ੍ਰਾਫੀ ਦੀਆਂ ਵੱਖਰੀਆਂ ਕਾਪੀਆਂ ਰਿਕਾਰਡ ਵਜੋਂ ਰੱਖੀਆਂ ਜਾਣ । ਜ਼ਿਕਰਯੋਗ ਹੈ ਕਿ ਸੁਲਤਾਨਪੁਰ ਡਕੈਤੀ ਮਾਮਲੇ ‘ਚ 1 ਲੱਖ ਰੁਪਏ ਦੇ ਇਨਾਮੀ ਮੰਗੇਸ਼ ਯਾਦਵ ਦੇ ਐਨਕਾਊਂਟਰ ਤੋਂ ਬਾਅਦ ਸਮਾਜਵਾਦੀ ਪਾਰਟੀ ਵੱਲੋਂ ਸਵਾਲ ਉਠਾਏ ਗਏ ਸਨ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਐਨਕਾਊਂਟਰ ਨੂੰ ਮੁੱਦਾ ਕਰਾਰ ਦਿੰਦਿਆਂ ਮੰਗੇਸ਼ ਯਾਦਵ ਨੂੰ ਫਰਜ਼ੀ ਮੁਕਾਬਲੇ ‘ਚ ਮਾਰਨ ਦਾ ਦੋਸ਼ ਲਾਇਆ । ਉਨ੍ਹਾਂ ਨੇ ਯੂਪੀ ਵਿੱਚ ਹੋ ਰਹੇ ਮੁਕਾਬਲੇ ਨੂੰ ਪੀਡੀਏ ਨਾਲ ਵੀ ਜੋੜਿਆ । ਉਨ੍ਹਾਂ ਦੋਸ਼ ਲਾਇਆ ਕਿ ਯੂਪੀ ਪੁਲਿਸ ਪੀਡੀਏ ਦੇ ਲੋਕਾਂ ਦੇ ਝੂਠੇ ਮੁਕਾਬਲੇ ਕਰਵਾ ਰਹੀ ਹੈ ।