ਪੁਲਿਸ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਲੀਡਰ ਦੇ ਘਰ 'ਤੇ ਫ਼ਾਈਰਿੰਗ
ਦੁਆਰਾ: Punjab Bani ਪ੍ਰਕਾਸ਼ਿਤ :Monday, 21 October, 2024, 11:27 AM

ਪੁਲਿਸ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਲੀਡਰ ਦੇ ਘਰ ‘ਤੇ ਫ਼ਾਈਰਿੰਗ
ਮੌਜ਼ੂਦਾ ਸਰਪੰਚ ਜ਼ਖਮੀ
ਤਰਨਤਾਰਨ : ਪੁਲਿਸ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਜਲ ਸਰੋਤ ਮਹਿਕਮੇ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਦੇ ਘਰ ‘ਤੇ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਵਿੱਚ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ । ਇਹ ਹਮਲਾ ਚੀਮਾ ਦੇ ਰਿਸ਼ਤੇਦਾਰ ਦੇ ਸਰਪੰਚ ਬਣਨ ਨਾਲ ਜੁੜੀ ਰੰਜਿਸ਼ ਦਾ ਨਤੀਜਾ ਦੱਸਿਆ ਜਾ ਰਿਹਾ ਹੈ, ਜੋ ਹਾਲ ਹੀ ਵਿੱਚ ਚੁਣਿਆ ਗਿਆ ਸੀ । ਜਾਣਕਾਰੀ ਇਹ ਵੀ ਹੈ ਕਿ, ਪੁਲਿਸ ਦੀ ਮੌਜੂਦਗੀ ਵਿਚ ਇਸ ਵਾਰਦਾਤ ਨੂੰ ਹਮਲਾਵਰਾਂ ਵਲੋਂ ਅੰਜ਼ਾਮ ਦਿੱਤਾ ਗਿਆ। ਇਸ ਹਮਲੇ ਵਿਚ ਮੌਜੂਦਾ ਸਰਪੰਚ ਜ਼ਖਮੀ ਦੱਸਿਆ ਜਾ ਰਿਹਾ ਹੈ ।
