Breaking News ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਪਹੁੰਚੇ ਮੋਹਾਲੀ ਸਾਈਬਰ ਪੁਲਸ ਸਟੇਸ਼ਨਆਪਣੇ ਵਿਰੁੱਧ ਦਰਜ ਐਫ. ਆਈ. ਆਰ. ਰੱਦ ਕਰਨ ਦੀ ਮੰਗ ਲੈ ਕੇ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਹਾਈ ਕੋਰਟਕਾਲ ਰਿਕਾਰਡ ਵਾਇਰਲ ਕਰਨ ਵਾਲੇ ਸਖ਼ਸ਼ ਨੂੰ ਬੀਬੀ ਜਗੀਰ ਕੌਰ ਦੀ ਸਖ਼ਤ ਤਾੜਨਾ, ਅਗਲੇ 24 ਘੰਟੇ ਵਿੱਚ ਲਿਖਤੀ ਜਨਤਕ ਮੁਆਫੀ ਮੰਗੋ, ਜਾਂ ਕਾਨੂੰਨ ਅਨੁਸਾਰ ਕੇਸ ਭੁਗਤਣ ਲਈ ਤਿਆਰ ਰਹੋਡੀਜਲ ਤੇ ਸਿਲਿੰਡਰ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ ਮਹਿਲਾ ਕਾਂਗਰਸ ਦਾ ਰੋਸ ਪ੍ਰਦਰਸ਼ਨਮੁੱਖ ਮੰਤਰੀ ਵੱਲੋਂ ਪ੍ਰਤਾਪ ਬਾਜਵਾ ਦੀ ਆਲੋਚਨਾ; ਡਰ ਦੀ ਰਾਜਨੀਤੀ ਵਿੱਚ ਨਾ ਉਲਝੋਕੈਬਨਿਟ ਵਿੱਚ ਛੇ ਅਨੁਸੂਚਿਤ ਜਾਤੀ ਮੰਤਰੀਆਂ, ਪਹਿਲੀ ਵਾਰ ਏ. ਜੀ. ਦਫ਼ਤਰ ਵਿੱਚ ਰਾਖਵਾਂਕਰਨ ਅਤੇ ਐਸ. ਸੀ. ਵਜ਼ੀਫ਼ੇ ਦੀ ਨਿਰਵਿਘਨ ਵੰਡ ਨਾਲ 'ਆਪ' ਸਰਕਾਰ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ : ਮੁੱਖ ਮੰਤਰੀ ਮਾਨ

ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾਂ ਨਾਲ ਕੋਟਕਪੂਰਾ ਵਿੱਚ ਝੋਨੇ ਦੀ ਚੁਕਾਈ ਸ਼ੁਰੂ

ਦੁਆਰਾ: Punjab Bani ਪ੍ਰਕਾਸ਼ਿਤ :Monday, 21 October, 2024, 09:27 AM

ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾਂ ਨਾਲ ਕੋਟਕਪੂਰਾ ਵਿੱਚ ਝੋਨੇ ਦੀ ਚੁਕਾਈ ਸ਼ੁਰੂ
ਚੰਡੀਗੜ੍ਹ: ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ, ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੀ ਚੱਲ ਰਹੀ ਹੜਤਾਲ ਦੌਰਾਨ ਕੋਟਕਪੂਰਾ ਵਿੱਚ ਉਮੀਦ ਦੀ ਕਿਰਨ ਉੱਭਰ ਕੇ ਸਾਹਮਣੇ ਆਈ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਥਿਤੀ ਨੂੰ ਹੱਲ ਕਰਨ ਲਈ ਨਿੱਜੀ ਤੌਰ ‘ਤੇ ਯਤਨ ਕੀਤੇ ਹਨ। ਸ. ਸੰਧਵਾਂ ਨੇ ਨਿੱਜੀ ਤੌਰ ‘ਤੇ ਆਪਣੇ ਹਲਕੇ ਦੇ ਰਾਈਸ ਮਿੱਲਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਲਈ ਸੰਘਰਸ਼ ਕਰਨ ਲਈ ਵਚਨਬੱਧ ਹਨ ਅਤੇ ਜਲਦੀ ਤੋਂ ਜਲਦੀ ਸਕਾਰਾਤਮਕ ਨਤੀਜੇ ਦੇਣ ਲਈ ਕੰਮ ਕਰਨਗੇ। ਕੋਟਕਪੂਰਾ ਦੇ ਰਾਈਸ ਮਿੱਲਰਾਂ ਨੇ ਆਪਣੇ ਵਿਧਾਇਕ ਅਤੇ ਸਪੀਕਰ ਨਾਲ ਪਿਛਲੇ ਸਮੇਂ ਦਾ ਸਕਾਰਾਤਮਕ ਤਜਰਬਾ ਰੱਖਦਿਆਂ ਰਾਹਤ ਦਾ ਪ੍ਰਗਟਾਵਾ ਕੀਤਾ ਹੈ। ਰਾਈਸ ਮਿੱਲਰਜ਼ ਐਸੋਸੀਏਸ਼ਨ ਕੋਟਕਪੂਰਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਸ. ਸੰਧਵਾਂ ਨੇ ਪਿਛਲੇ ਸਾਲ ਔਖੇ ਸਮਿਆਂ ਦੌਰਾਨ ਚੌਲਾਂ ਦੀ ਸਟੋਰੇਜ ਅਤੇ ਵਪਾਰ ਨਾਲ ਜੁੜੇ ਹੋਰ ਮਾਮਲਿਆਂ ਨੂੰ ਸੁਲਝਾਉਣ ਵਿੱਚ ਮਦਦ ਕੀਤੀ ਸੀ। ਸਪੀਕਰ ਦੇ ਯਤਨਾਂ ਦੇ ਨਤੀਜੇ ਵਜੋਂ, 64 ਵਿੱਚੋਂ 41 ਮਿੱਲਾਂ ਨੇ ਹੁਣ ਵਿਭਾਗ ਨਾਲ ਸਮਝੌਤਿਆਂ ‘ਤੇ ਦਸਤਖਤ ਕਰਨ ਦੀ ਹਾਮੀ ਭਰੀ ਹੈ। ਪਿਛਲੇ ਚਾਰ ਦਿਨਾਂ ਤੋਂ ਕੋਟਕਪੂਰਾ ਦਾਣਾ ਮੰਡੀ ਵਿੱਚੋਂ ਭਾਰੀ ਮਾਤਰਾ ਵਿੱਚ ਝੋਨੇ ਦੀ ਆਮਦ ਹੋਈ ਹੈ ਅਤੇ ਲਿਫਟਿੰਗ ਦੀ ਰਫ਼ਤਾਰ ਸ਼ਲਾਘਾਯੋਗ ਰਹੀ ਹੈ।ਕੋਟਕਪੂਰਾ ਦੀ ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਸਪੀਕਰ ਦੀ ਸਕਾਰਾਤਮਕ ਪਹੁੰਚ ਦੀ ਸ਼ਲਾਘਾ ਕੀਤੀ ਹੈ ਅਤੇ ਦਰਪੇਸ਼ ਸਮੱਸਿਆਵਾਂ ਦੇ ਜਲਦੀ ਹੱਲ ਦੀ ਉਮੀਦ ਪ੍ਰਗਟਾਈ ਹੈ।