ਜਿ਼ਮਨੀ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਨੇ ਛੇ ਹਲਕਿਆਂ ਤੋਂ ਉਮੀਦਵਾਰ ਐਲਾਨੇ

ਦੁਆਰਾ: Punjab Bani ਪ੍ਰਕਾਸ਼ਿਤ :Monday, 21 October, 2024, 08:48 AM

ਜਿ਼ਮਨੀ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਨੇ ਛੇ ਹਲਕਿਆਂ ਤੋਂ ਉਮੀਦਵਾਰ ਐਲਾਨੇ
ਕੋਲਕਾਤਾ : ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਦੇ ਛੇ ਵਿਧਾਨ ਸਭਾ ਹਲਕਿਆਂ ’ਚ 13 ਨਵੰਬਰ ਨੂੰ ਹੋਣ ਵਾਲੀਆਂ ਜਿ਼ਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਛੇ ਖੇਤਰਾਂ ਦੇ ਵਿਧਾਇਕਾਂ ਵੱਲੋਂ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਦਿੱਤੇ ਗਏ ਅਸਤੀਫੇ ਕਾਰਨ ਖਾਲੀ ਹੋਈਆਂ ਸੀਟਾਂ ’ਤੇ ਜ਼ਿਮਨੀ ਚੋਣਾਂ ਕਰਵਾਈਆਂ ਜਾਣਗੀਆਂ।ਤ੍ਰਿਣਮੂਲ ਕਾਂਗਰਸ ਨੇ ਕੂਚ ਬਿਹਾਰ ਜਿ਼ਲ੍ਹੇ ਦੇ ਸੀਤਾਈ ਤੋਂ ਸੰਗੀਤਾ ਰਾਏ, ਅਲੀਪੁਰਦੁਆਰ ਦੇ ਮਦਾਰੀਹਾਟ ਤੋਂ ਜੈ ਪ੍ਰਕਾਸ਼ ਟੋਪੋ, ਨੈਹਾਟੀ ਤੋਂ ਸਨਤ ਡੇਅ, ਉੱਤਰੀ 24 ਪਰਗਨਾ ਦੇ ਹਰੋਆ ਤੋਂ ਐੱਸਕੇ ਰਬੀਉਲ ਇਸਲਾਮ, ਬਾਂਕੁੜਾ ਦੇ ਤਲਡਾਂਗਰਾ ਤੋਂ ਫਾਲਗੁਨੀ ਸਿੰਘਬਾਬੂ ਅਤੇ ਪੱਛਮੀ ਮੇਦਨੀਪੁਰ ਜ਼ਿਲ੍ਹਿਆਂ ਦੇ ਤਲਡਾਂਗਰਾ ਤੋਂ ਸੁਜੈਏ ਹਾਜਰਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ।