ਬੀ. ਐੱਸ. ਈ. ਤੇ ਐੱਨ. ਐੱਸ. ਈ. ਕਰਵਾਉਣਗੇ ਦੀਵਾਲੀ ਮੌਕੇ ਪਹਿਲੀ ਨਵੰਬਰ ਨੂੰ ਵਿਸ਼ੇਸ਼ ਕਾਰੋਬਾਰ
ਬੀ. ਐੱਸ. ਈ. ਤੇ ਐੱਨ. ਐੱਸ. ਈ. ਕਰਵਾਉਣਗੇ ਦੀਵਾਲੀ ਮੌਕੇ ਪਹਿਲੀ ਨਵੰਬਰ ਨੂੰ ਵਿਸ਼ੇਸ਼ ਕਾਰੋਬਾਰ
ਨਵੀਂ ਦਿੱਲੀ : ਸਟਾਕ ਐਕਸਚੇਂਜ ਬੀਐੱਸਈ ਅਤੇ ਐੱਨਐਸਈ ਨਵੇਂ ਸੰਮਤ 2081 ਦੀ ਸ਼ੁਰੂਆਤ ਵਜੋਂ ਪਹਿਲੀ ਨਵੰਬਰ ਨੂੰ ਦੀਵਾਲੀ ਮੌਕੇ ਇੱਕ ਘੰਟੇ ਦਾ ਵਿਸ਼ੇਸ਼ ‘ਮਹੂਰਤ ਕਾਰੋਬਾਰ’ ਸੈਸ਼ਨ ਕਰਵਾਉਣਗੇ। ਸਟਾਕ ਐਕਸਚੇਂਜ ਵੱਲੋਂ ਸਾਂਝੀ ਕੀਤੀ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਇਹ ਸੈਸ਼ਨ ਸ਼ਾਮ 6 ਤੋਂ 7 ਵਜੇ ਦਰਮਿਆਨ ਹੋਵੇਗਾ।ਇਹ ਸੈਸ਼ਨ ਨਵੇਂ ਸੰਮਤ ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ ਤੇ ਹਿੰਦੂ ਕੈਲੰਡਰ ਸਾਲ ਦੀਵਾਲੀ ਤੋਂ ਸ਼ੁਰੂ ਹੁੰਦਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਵਪਾਰ ਕਰਨ ਨਾਲ ਖੁਸ਼ਹਾਲੀ ਆਉਂਦੀ ਹੈ ਤੇ ਵਿੱਤੀ ਲਾਭ ਹੁੰਦਾ ਹੈ। ਦੀਵਾਲੀ ਮੌਕੇ ਬਾਜ਼ਾਰ ਨਿਯਮਤ ਵਪਾਰ ਲਈ ਬੰਦ ਰਹੇਗਾ ਪਰ ਸ਼ਾਮ ਨੂੰ ਇਕ ਘੰਟੇ ਲਈ ਵਿਸ਼ੇਸ਼ ਵਪਾਰ ਵਿੰਡੋ ਖੁੱਲ੍ਹੀ ਰਹੇਗੀ। ਐਕਸਚੇਂਜਾਂ ਨੇ ਦੱਸਿਆ ਕਿ ਪ੍ਰੀ-ਓਪਨਿੰਗ ਸੈਸ਼ਨ ਸ਼ਾਮ 5:45 ਤੋਂ ਸ਼ਾਮ 6:00 ਵਜੇ ਤੱਕ ਹੋਵੇਗਾ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਕੁਝ ਵੀ ਨਵਾਂ ਸ਼ੁਰੂ ਕਰਨ ਲਈ ਦੀਵਾਲੀ ਨੂੰ ਵਧੀਆ ਸਮਾਂ ਮੰਨਿਆ ਜਾਂਦਾ ਹੈ।