ਪਿੰਡ ਅਗੋਲ ਵਿਖੇ ਟ੍ਰਾਂਸਫਾਰਮਰ ਚੋਰ ਇੱਕ ਵਿਆਕਤੀ ਤੇ ਦੋ ਔਰਤਾਂ ਕਾਬੂ

ਪਿੰਡ ਅਗੋਲ ਵਿਖੇ ਟ੍ਰਾਂਸਫਾਰਮਰ ਚੋਰ ਇੱਕ ਵਿਆਕਤੀ ਤੇ ਦੋ ਔਰਤਾਂ ਕਾਬੂ
-ਇੱਕ ਚੋਰ ਦੀ ਮੋਤ ਔਰਤਾਂ ਨੂੰ ਕੀਤਾ ਪੁਲਸ ਹਵਾਲੇ
ਨਾਭਾ, 21 ਅਕਤੂਬਰ () – ਦਿਨੋ ਦਿਨ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਚੋਰ ਬੇਖੋਫ ਹੋ ਕੇ ਪਿੰਡਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਿਸ ਤਹਿਤ ਨਾਭਾ ਬਲਾਕ ਦੇ ਪਿੰਡ ਅਗੋਲ ਵਿਖੇ ਬੀਤੀ ਦੇਰ ਰਾਤ ਆਏ ਚੋਰਾਂ ਨੂੰ ਪਿੰਡ ਵਾਸੀਆਂ ਵੱਲੋਂ ਕਾਬੂ ਕਰਕੇ ਉਪਰੰਤ ਪੁਲਸ ਨੂੰ ਸੂਚਿਤ ਕੀਤਾ। ਜਿਸ ਵਿੱਚ 2 ਔਰਤਾਂ ਅਤੇ 1 ਵਿਅਕਤੀ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਗਿਆ। ਜਦੋਂ ਕਿ ਬਾਕੀ ਚੋਰ ਇੱਕ ਗੱਡੀ ਵਿੱਚ ਸਵਾਰ ਹੋ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਮੌਕੇ ਕਾਬੂ ਕੀਤੇ ਇੱਕ ਵਿਅਕਤੀ ਦੀ ਮੌਤ ਹੋ ਗਈ।ਇਸ ਮੌਕੇਂ ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡਾਂ ਦੇ ਵਿੱਚ ਲਗਾਤਾਰ ਟਰਾਂਸਫਾਰਮਾਂ ਦੀਆਂ ਚੋਰੀਆਂ ਹੋ ਰਹੀਆਂ ਹਨ । ਸਾਡੇ ਪਿੰਡ ਵਿੱਚ ਲਗਭਗ ਇਕ ਲੱਖ ਰੁਪਏ ਦੀ ਕੇਬਲ ਦੀ ਚੋਰੀ ਇੱਕ ਰਾਤ ਦੇ ਵਿੱਚ ਹੋ ਗਈ। ਅਸੀਂ ਦੋ ਔਰਤਾਂ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਲਗਭਗ ਇੱਕ ਦਰਜਨ ਵਿਅਕਤੀਆ ਚੋਰ ਗਿਰੋਹ ਬਣਿਆ ਹੋਇਆ ਹੈ ਅਤੇ ਕੁਝ ਵਿਅਕਤੀ ਗੱਡੀ ਭਜਾ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਅਸੀਂ ਮੰਗ ਕਰਦੇ ਹਾਂ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ । ਇਸ ਮੌਕੇ ਤੇ ਡੀ ਐਸ ਪੀ ਜਰਨੈਲ ਸਿੰਘ ਮੌਕੇ ਤੇ ਪਹੁੰਚੇ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਟਰਾਂਸਫਾਰਮ ਚੋਰੀ ਕਰਨ ਆਏ ਵਿਅਕਤੀਆਂ ਨੂੰ ਕਾਬੂ ਕੀਤਾ। ਜਿਸ ਵਿੱਚ ਦੋ ਔਰਤਾਂ ਅਤੇ 1 ਇੱਕ ਵਿਅਕਤੀ ਸ਼ਾਮਲ ਹੈ । ਜਿਸ ਦੀ ਮੌਤ ਹੋ ਗਈ। ਜੋ ਵਿਅਕਤੀ ਗੱਡੀ ਵਿੱਚ ਸਵਾਰ ਹੋ ਕੇ ਭੱਜ ਗਏ ਉਹਨਾਂ ਦੀ ਵੀ ਪਛਾਣ ਕਰਕੇ ਜਲਦੀ ਹੀ ਗਿ੍ਫਤਾਰ ਕੀਤਾ ਜਾਵੇਗਾ। ਮ੍ਰਿਤਕ ਵਿਅਕਤੀ ਦੀ ਪਣਾਨ ਨਿਰਭੈ ਸਿੰਘ ਉਰਫ ਸੰਨੀ ਜਿਲ੍ਹਾਂ ਮਲੇਰਕੋਟਲੇ ਦੇ ਪਿੰਡ ਨੋਤਰਾਣੀ ਦਾ ਰਹਿਣ ਵਾਲਾ ਸੀ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤਾਂ ਕੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ ।
