ਸ਼ਰੀਰ ਦੇ ਵਾਧੇ ਤੇ ਵਿਕਾਸ ਲਈ ਆਇਓਡੀਨ ਜਰੂਰੀ

ਸ਼ਰੀਰ ਦੇ ਵਾਧੇ ਤੇ ਵਿਕਾਸ ਲਈ ਆਇਓਡੀਨ ਜਰੂਰੀ
ਆਇਓਡੀਨ ਦੀ ਘਾਟ ਨਾਲ ਹੋ ਸਕਦੀਆਂ ਹਨ ਗੰਭੀਰ ਬਿਮਾਰੀਆ : ਡਾ.ਜਤਿੰਦਰ ਕਾਂਸਲ
ਪਟਿਆਲਾ : ਆਇਓਡੀਨ ਦੀ ਸ਼ਰੀਰ ਵਿਚ ਮੱਹਤਤਾ ਅਤੇ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਜਾਗਰੂਕਤਾ ਲਈ ਜਿਲ੍ਹਾ ਸਿਹਤ ਵਿਭਾਗ ਵੱਲੋਂ ਜਿਲੇ ਭਰ ਦੀਆਂ ਸਿਹਤ ਸੰਸ਼ਥਾਵਾਂ ਵਿੱਚ ਗਲੋਬਲ ਆਇਓਡੀਨ ਡੈਫੀਸੈਂਸ਼ੀ ਡਿਸਆਰਡਰ ਪ੍ਰੀਵੈਨਸ਼ਨ ਦਿਵਸ ਦਾ ਆਯੋਜਨ ਥੀਮ “Ending Iodine deficiency Through Public Awareness and Global Action “ਤਹਿਤ ਕੀਤਾ ਗਿਆ ।ਇਸ ਮੋਕੇ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਅਤੇ ਪ੍ਰੋਗਰਾਮ ਅਫਸਰਾਂ ਵੱਲੋ ਆਇਉਡੀਨ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਬਚਾਅ ਤੋਂ ਜਾਗਰੂਕਤਾ ਸਬੰਧੀ ਪੋਸਟਰ ਰਿਲੀਜ ਕੀਤਾ ਗਿਆ । ਇਸ ਮੋਕੇ ਡਾ. ਜਤਿੰਦਰ ਕਾਸਲ ਨੇਂ ਕਿਹਾ ਕਿ ਆਇਓਡੀਨ ਇਕ ਸੂਖਮ ਪੋਸ਼ਟਿਕ ਖਣਿਜ ਤੱਤ ਹੈ ਜੋ ਮਨੁੱਖ ਦੇ ਸ਼ਰੀਰਕ ਵਾਧੇ ਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਆਇਓਡੀਨ ਥਾਈਰਾਈਡ ਹਾਰਮੋਨ ਬਣਾਉਣ ਲਈ ਜ਼ਰੂਰੀ ਹੈ ਅਤੇ ਜੇਕਰ ਇਸਦੀ ਗਰਭਵਤੀ ਮਾਵਾਂ ਵਿਚ ਘਾਟ ਹੋ ਜਾਵੇ ਤਾਂ ਗਰਭਪਾਤ, ਮਰੇ ਹੋਏ ਬੱਚੇ ਦਾ ਪੈਦਾ ਹੋਣਾ, ਇਕ ਸਾਲ ਤੋਂ ਘੱਟ ਹੋਣ ਤੱਕ ਬੱਚੇ ਦੀ ਮੋਤ, ਬੱਚਿਆਂ ਵਿਚ ਬੋਲਾਪਣ,ਭੈਂਗਾਪਣ, ਗੂੰਗਾਪਣ, ਛੋਟੇ ਕੱਦ ਦਾ ਹੋਣਾ, ਮਾਨਸਿਕ ਤੇ ਸ਼ਰੀਰਕ ਤੌਰ ਤੇ ਬੱਚੇ ਦਾ ਕਮਜ਼ੋਰ ਹੋਣਾ ਆਦਿ ਵਰਗੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ। ਆਇਓਡੀਨ ਦੀ ਘਾਟ ਨਾਲ ਗੱਲੇ ਦੀ ਥਾਈਰਾਈਡ ਗਲੈਂਡ ਵਿਚ ਸੋਜ ਆ ਜਾਂਦੀ ਹੈ ਜਿਸਨੂੰ ਗਿੱਲੜ ਰੋਗ ਕਿਹਾ ਜਾਦਾ ਹੈ । ਡਾ. ਕਾਂਸਲ ਨੇ ਦੱਸਿਆ ਕਿ ਆਇਓਡੀਨ ਨਮਕ ਹੀ ਵਰਤਣਾ ਚਾਹੀਦਾ ਹੈ ਅਤੇ ਨਮਕ ਦੀ ਖ੍ਰੀਦ ਕਰਨ ਤੋਂ ਪਹਿਲਾਂ ਉਸਦੀ ਪੈਕਿੰਗ ਤੇ ਆਈਓਡਾਈਜ਼ਡ ਨਮਕ ਲਿਖਿਆ ਹੋਇਆ ਪੜ੍ਹਨਾ ਜ਼ਰੁੂਰੀ ਹੈ । ਉਨ੍ਹਾਂ ਕਿਹਾ ਕਿ ਜੇਕਰ ਨਮਕ ਨੂੰ ਜਿਆਦਾ ਦੇਰ ਤੱਕ ਖੁੱਲਾ ਰੱਖਿਆ ਜਾਵੇ ਤਾਂ ਉਸ ਵਿੱਚ ਆਇਓਡੀਨ ਦੀ ਮਾਤਰਾ ਘੱਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਸਬਜੀ ਬਣਨ ਤਂੋ ਬਾਅਦ ਹੀ ਉਸ ਵਿੱਚ ਨਮਕ ਪਾਉਣਾ ਚਾਹੀਦਾ ਹੈ ਜਿਸ ਨਾਲ ਲੂਣ ਵਿਚਲਾ ਆਈਓਡੀਨ ਤੱਤ ਖਤਮ ਨਹੀਂ ਹੁੰਦਾ । ਇਸ ਮੋਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ.ਬਲਕਾਰ ਸਿੰਘ ,ਸੀਨੀਅਰ ਮੈਡੀਕਲ ਅਫਸਰ ਐਮ.ਕੇ.ਐਚ ਡਾ.ਵਿਕਾਸ ਗੋਇਲ, ਜਿਲਾ ਏਪੀਡੋਮੋਲਿਜਸਟ ਡਾ.ਸੁਮੀਤ ਸਿੰਘ ਅਤੇ ਦਿਵਜੋਤ ਸਿੰਘ, ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ, ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ,ਗੀਤਾ ਅਪਰੇਟਰ ,ਅਨੀਤਾ ਐਲ.ਐਚ.ਵੀ,ਰਣਧੀਰ ਕੌਰ ਏ.ਐਨ.ਐਮ ਆਦਿ ਹਾਜਰ ਸਨ ।
