ਮੋਬਾਇਲ ਖੇਤਾਂ ਵਿਚ ਛੱਡ ਕੇ ਆਉਣ ਤੇ ਗੁੱਸੇ ਵਿਚ ਆਏ ਪੁੱਤਰ ਨੇ ਕੀਤਾ ਪਿਤਾ ਦਾ ਕੁਹਾੜੀ ਨਾਲ ਕਤਲ

ਦੁਆਰਾ: Punjab Bani ਪ੍ਰਕਾਸ਼ਿਤ :Saturday, 19 October, 2024, 05:32 PM

ਮੋਬਾਇਲ ਖੇਤਾਂ ਵਿਚ ਛੱਡ ਕੇ ਆਉਣ ਤੇ ਗੁੱਸੇ ਵਿਚ ਆਏ ਪੁੱਤਰ ਨੇ ਕੀਤਾ ਪਿਤਾ ਦਾ ਕੁਹਾੜੀ ਨਾਲ ਕਤਲ
ਕੋਟਾ : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਸ਼ਹਿਰ ਕੋਟਾ ਦੇ ਧਾਕੜਖੇੜੀ ਵਿਖੇ ਇਕ ਪੁੱਤਰ ਨੇ ਆਪਣੇ ਪਿਤਾ ਦਾ ਕੁਹਾੜੀ ਮਾਰ ਕੇ ਸਿਰਫ਼ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਪਿਤਾ ਵਲੋਂ ਮੋਬਾਇਲ ਖੇਤਾਂ ਵਿਚ ਭੁੱਲਿਆ ਗਿਆ ਸੀ।ਪਿਤਾ ਦੇ ਮੋਬਾਇਲ ਖੇਤਾਂ ਵਿਚ ਭੁੱਲਣ ਦੇ ਚਲਦਿਆਂ ਪੁੱਤਰ ਵਲੋਂ ਪੁੱਛਣ ਤੇ ਪੁੱਤਰ ਨੂੰ ਲੱਗਿਆ ਕਿ ਸ਼ਾਇਦ ਉਸਦੇ ਪਿਤਾ ਵਲੋਂ ਮੋਬਾਇਲ ਫੋਨ ਗੁੰਮ ਕਰ ਦਿੱਤਾ ਗਿਆ ਹੈ, ਜਿਸਦੇ ਚਲਦਿਆ ਤਹਿਸ਼ ਵਿਚ ਆਉਂਦਿਆਂ ਹੀ ਪੁੱਤਰ ਨੇ ਪਿਤਾ ਤੇ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।ਪੁਲਸ ਵਲੋਂ ਕੁਹਾੜੀ ਮਾਰਨ ਵਾਲੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।