ਯੂ. ਪੀ. ਦੇ ਬਲੀਆ ਵਿਚ ਦੋ ਕਿਰਾਏਦਾਰਾਂ ਵਲੋਂ 3 ਬੱਚਿਆਂ ਨਾਲ ਜਿਣਸੀ ਸ਼ੋਸ਼ਣ ਕਰਨ ਦੇ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Saturday, 19 October, 2024, 03:26 PM

ਯੂ. ਪੀ. ਦੇ ਬਲੀਆ ਵਿਚ ਦੋ ਕਿਰਾਏਦਾਰਾਂ ਵਲੋਂ 3 ਬੱਚਿਆਂ ਨਾਲ ਜਿਣਸੀ ਸ਼ੋਸ਼ਣ ਕਰਨ ਦੇ ਕੇਸ ਦਰਜ
ਨਵੀਂ ਦਿੱਲੀ, 19 ਅਕਤੂਬਰ : ਭਾਰਤ ਦੇਸ਼ ਦੇ ਸੂੁਬੇ ਉੱਤਰ ਪ੍ਰਦੇਸ਼ ਦੇ ਬਲੀਆ ਜਿ਼ਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਦੋ ਕਿਰਾਏਦਾਰਾਂ ਦੇ ਤਿੰਨ ਬੱਚੇ 6 ਸਾਲ, 13 ਸਾਲ ਅਤੇ 16 ਸਾਲਾਂ ਨੇ ਮਕਾਨ ਮਾਲਕ ਦੀ ਪੰਜ ਸਾਲਾ ਧੀ ਨਾਲ ਜਿਣਸੀ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਥਾਣਾ ਕੋਤਵਾਲੀ ਬਲੀਆ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਐੱਸ. ਪੀ. ਬਲੀਆ ਵਿਕਰਾਂਤ ਵੀਰ ਦੇ ਅਨੁਸਾਰ ਮੁਦਈ ਨੇ ਦੱਸਿਆ ਕਿ ਉਸਦੀ ਨਾਬਾਲਗ ਧੀ ਨਾਲ ਉਸਦੇ ਦੋ ਕਿਰਾਏਦਾਰਾਂ ਦੇ ਤਿੰਨ ਬੱਚਿਆਂ ਨੇ ਜਿ਼ਣਸੀ ਛੇੜਛਾੜ ਕੀਤੀ ਸੀ। ਪੰਜ ਸਾਲਾ ਬੱਚੀ ਦੀ ਮਾਂ ਦੀ ਸਿ਼ਕਾਇਤ ’ਤੇ ਪੁਲਸ ਨੇ ਤਿੰਨਾਂ ਬੱਚਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐੱਸਪੀ ਨੇ ਕਿਹਾ ਕਿ ਕ੍ਰਾਈਮ ਸੀਨ ਦਾ ਮੁਆਇਨਾ ਕਰਨ ਦੇ ਨਾਲ ਹੀ ਤਿੰਨਾਂ ਬੱਚਿਆਂ ਨੂੰ ਦੀ ਪਛਾਣ ਕਰ ਲਈ ਗਈ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।