ਹਰਿਆਣਾ ’ਚ ਐਸ ਸੀ-ਐਸ ਟੀ ’ਕੋਟੇ ਅੰਦਰ ਕੋਟਾ’ ਲਾਗੂ ਕਰੇਗੀ ਸੈਣੀ ਸਰਕਾਰ

ਦੁਆਰਾ: Punjab Bani ਪ੍ਰਕਾਸ਼ਿਤ :Saturday, 19 October, 2024, 03:28 PM

ਹਰਿਆਣਾ ’ਚ ਐਸ ਸੀ-ਐਸ ਟੀ ’ਕੋਟੇ ਅੰਦਰ ਕੋਟਾ’ ਲਾਗੂ ਕਰੇਗੀ ਸੈਣੀ ਸਰਕਾਰ
ਚੰਡੀਗੜ੍ਹ : ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਨੇ ਐਸ ਸੀ-ਐਸ ਟੀ ’ਕੋਟੇ ਅੰਦਰ ਕੋਟਾ’ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਬਾਰੇ ਤਜਵੀਜ਼ ਹਰਿਆਣਾ ਕੈਬਨਿਟ ਦੀ ਮੁੱਖ ਮੰਤਰੀ ਦੀ ਅਗਵਾਈ ਹੇਠ ਮੀਟਿੰਗ ਵਿਚ ਪ੍ਰਵਾਨ ਕੀਤੀ ਗਈ। ਸਰਕਾਰ ਨੇ ਸੁਪਰੀਮ ਕੋਰਟ ਵੱਲੋਂ ਅਨੁਸੂਚਿਤ ਜਾਤਾਂ (ਐਸ ਸੀ) ਅਤੇ ਅਨੁਸੂਚਿਤ ਕਬੀਲਿਆਂ (ਐਸ ਟੀ) ਦੇ ਰਾਖਵੇਂਕਰਨ ਵਿਚ ਉਪ ਵਰਗੀਕਰਨ ਦੇ ਹੱਕ ਵਿਚ ਸੁਣਾਏ ਫੈਸਲੇ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਰਾਖਵੇਂਕਰਨ ਦੀ ਵਾਜਬ ਵੰਡ ਕੀਤੀ ਜਾ ਸਕੇਗੀ। ਹਰਿਆਣਾ ਵਿਚ ਸਰਕਾਰੀ ਨੌਕਰੀਆਂ ਅਤੇ ਵਿਦਿਅਕ ਅਦਾਰਿਆਂ ਵਿਚ ਦਾਖਲਿਆਂ ਲਈ ਐਸ ਸੀਜ਼ ਨੂੰ 15 ਅਤੇ ਐਸ ਟੀਜ਼ ਨੂੰ 7.5 ਫੀਸਦੀ ਰਾਖਵਾਂਕਰਨ ਮਿਲਦਾ ਹੈ। ਸੁਪਰੀਮ ਕੋਰਟ ਨੇ 1 ਅਗਸਤ ਨੂੰ ਰਾਖਵੇਂਕਰਨ ਵਿਚ ’ਕੋਟੇ ਅੰਦਰ ਕੋਟੇ’ ਨੂੰ ਜਾਇਜ਼ ਠਹਿਰਾਇਆ ਸੀ ।