Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਪਾਵਰਕਾਮ ਦਫ਼ਤਰ ਸਾਹਮਣੇ ਪੱਕਾ ਮੋਰਚਾ ਲਗਾਕੇ ਬੈਠੇ ਕਿਸਾਨ ਖਦੇੜੇ

ਦੁਆਰਾ: News ਪ੍ਰਕਾਸ਼ਿਤ :Tuesday, 13 June, 2023, 08:01 PM

ਕਿਸਾਨਾਂ ਦੀਆਂ ਪੱਗਾਂ ਲੱਥੀਆਂ : ਖਿੱਚ ਖਿੱਚ ਕੇ ਸੁੱਟੇ ਗੱਡੀਆਂ ‘ਚ
– ਟੈਂਟ ਪੁੱਟੇ, ਟਰਾਲੀਆਂ ਟਰੈਕਟਰ ਕੀਤੇ ਜਬਤ
– ਵੱਖ-ਵੱਖ ਥਾਣਿਆਂ ਵਿੱਚ ਰੱਖਣ ਤੋਂ ਬਾਅਦ ਹਰਿਆਣਾ, ਪਿਹੋਵਾ ਦੇ ਵੱਖ-ਵੱਖ ਜ਼ਿਲੇ ‘ਚ ਛੱਡੇ ਕਿਸਾਨ
– ਸਰਕਾਰ ਤੇ ਵਰ੍ਹੇ ਕਿਸਾਨ : ਨਹੀਂ ਬਖਸ਼ਣਗੇ ਪੰਜਾਬ ਦੇ ਲੋਕ
– ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ
– ਲੰਘੇ ਕੱਲ ਸਾਰਾ ਦਿਨ ਆਪ੍ਰੇਸ਼ਨ ਕਲੀਨ ਤਹਿਤ ਅਧਿਕਾਰੀਆਂ ਨੇ ਕੀਤੀ ਸੀ ਤਿਆਰੀ
ਪਟਿਆਲਾ, 13 ਜੂਨ :
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਅਗਵਾਈ ਹੇਠ ਪਿਛਲੇ 5 ਦਿਨਾਂ ਤੋਂ ਪਾਵਰਕਾਮ ਦੇ ਮੁੱਖ ਦਫ਼ਤਰ ਦੇ ਤਿੰਨੇ ਗੇਟਾਂ ਨੂੰ ਤਾਲੇ ਲਗਾਕੇ ਆਪਣੀਆਂ 21 ਮੰਗਾਂ ਮਨਵਾਉਣ ਲਈ ਅੜੇ ਬੈਠੇ ਸੈਂਕੜੇ ਕਿਸਾਨਾਂ ਨੂੰ ਅੱਜ ਸਵੇਰੇ 4 ਵਜੇ ਆਪ੍ਰੇਸ਼ਨ ਕਲੀਨ ਤਹਿਤ ਸੀਨੀਅਰ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਚਾਰ ਜ਼ਿਲਿਆਂ ਦੀ ਪੁਲਿਸ ਫੋਰਸ ਨੇ ਡੰਡੇ ਦੀ ਪਾਵਰ ਨਾਲ ਖਦੇੜ ਦਿੱਤਾ। ਲੰਘੇ ਕੱਲ ਸੀਨੀਅਰ ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਸਾਰਾ ਦਿਨ ਮੀਟਿੰਗਾਂ ਕੀਤੀਆਂ ਤੇ ਦੇਰ ਰਾਤ ਬਕਾਇਦਾ ਤੌਰ ‘ਤੇ ਇੰਟੈਲੀਜੈਂਸ ਦੀ ਫੌਜ ਭੇਜ ਕੇ ਚੈਕ ਕਰਵਾਇਆ ਗਿਆ ਕਿ ਰਾਤ ਨੂੰ ਧਰਨੇ ਵਿੱਚ ਕਿੰਨੇ ਕਿਸਾਨ ਸੁੱਤੇ ਪਏ ਹਨ। ਜਦੋਂ ਸਾਰਾ ਕੁੱਝ ਆਂਕੜਿਆਂ ਤਹਿਤ ਅਧਿਕਾਰੀਆਂ ਕੋਲ ਆ ਗਿਆ ਤਾਂ ਲੰਘੇ ਕੱਲ ਤੋਂ ਹੀ ਸੱਦੀ ਪੁਲਿਸ ਫੋਰਸ ਜੋਕਿ ਸੈਂਕੜਿਆਂ ਦੀ ਗਿਣਤੀ ਵਿੱਚ ਸੀ ਨੇ ਸੁੱਤੇ ਹੋਏ ਕਿਸਾਨਾਂ ‘ਤੇ ਸਵੇਰੇ 4 ਵਜੇ ਜਾ ਹੱਲਾ ਬੋਲਿਆ।
ਕਿਸਾਨਾਂ ਨੂੰ ਧੂਹ ਧੂਹ ਕੇ ਗੱਡੀਆਂ ਵਿੱਚ ਸੁੱਟਿਆ ਗਿਆ। ਮਰਨ ਵਰਤ ‘ਤੇ ਬੈਠੇ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ ਪਰ ਪੁਲਿਸ ਫੋਰਸ ਇੰਨੀ ਜ਼ਿਆਦਾ ਸੀ ਕਿ ਕਿਸਾਨਾਂ ਦੀ ਕੋਈ ਪੇਸ਼ ਨਾ ਗਈ ਤੇ ਲਗਭਗ 3 ਘੰਟੇ ਚੱਲੇ ਇਸ ਆਪ੍ਰੇਸ਼ਨ ਵਿੱਚ ਪਾਵਰਕਾਮ ਦੇ ਪਿਛਲੇ ਪੰਜ ਦਿਨਾਂ ਤੋਂ ਤਿੰਲੇ ਗੇਟਾਂ ਨੂੰ ਖੁਲਵਾ ਲਿਆ ਗਿਆ।
ਇਸਤੋਂ ਬਾਅਦ ਪੁਲਿਸ ਫੋਰਸ ਨੇ ਬਹੁਤ ਸਾਰੀਆਂ ਗੱਡੀਆਂ ਲਿਆਂਦਗੀਆਂ, ਜਿਨ੍ਹਾਂ ਵਿੱਚ 20-30 ਕਿਸਾਨਾਂ ਨੂੰ ਲੱਦਿਆ। ਇਨ੍ਹਾਂ ਵਿਚੋਂ ਕੁੱਝ ਨੂੰ ਵੱਖ-ਵੱਖ ਥਾਣਿਆਂ ਵਿੱਚ ਵੁਤਾਰਿਆ। ਉਸਤੋਂ ਬਾਅਦ ਇਨਾਂ ਨੂੰ ਫਿਰ ਚੁੱਕਿਆ ਅਤੇ ਇਨ੍ਹਾਂ ਨੂੰ ਹਰਿਆਣਾ ਸਟੇਟ ਅਤੇ ਹੋਰ ਦੂਰ ਦੂਰ ਜ਼ਿਲਿਆਂ ਵਿੱਚ ਉਤਾਰ ਦਿੰਤਾ ਤਾਂ ਜੋ ਇਹ ਕਿਸਾਨ ਮੁੜਕੇ ਨਾ ਆਉਣ। ਹਾਲਾਂਕਿ ਇਹ ਆਪ੍ਰੇਸ਼ਨ ਲਗਭਗ 9 ਵਜੇ ਤੱਕ ਪੂਰਾ ਕਰ ਲਿਆ ਗਿਆ ਪਰ ਅਜੇ ਤੱਕ ਪਾਵਰਕਾਮ ਦੇ ਦਫ਼ਤਰ ਦੇ ਦੁਆਲੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਹੈ। ਹਰ ਇੱਕ ਨੂੰ ਚੈਕ ਕੀਤਾ ਜਾ ਰਿਹਾ ਹੈ ਤਾਂ ਜੋ ਇੱਥੇ ਕੋਈ ਵੀ ਧਰਨਾ ਨਾ ਲੱਗ ਸਕੇ।
ਪਟਿਆਲਾ ਪੁਲਿਸ ਨੇ ਸਵੇਰੇ 4 ਵਜੇ ਹੀ ਪਾਵਰਕਾਮ ਦੇ ਸ਼ੇਰਾਂ ਵਾਲਾ ਗੇਟ ਵਾਲੇ ਪਾਸੇ, ਫੁਹਾਰਾ ਚੌਂਕ ਵਾਲੇ ਪਾਸੇ ਅਤੇ ਹੋਰ ਕਈ ਰਸਤਿਆਂ ਨੂੰ ਵੱਡੇ ਵੱਡੇ ਮਿੱਟੀ ਦੇ ਟਿੱਪਰਾਂ ਨਾਲ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤਾ ਗਿਆ। ਪੁਲਿਸ ਦਾ ਇਸ ਤਰ੍ਹਾਂ ਕਰਨ ਦਾ ਮਕਸਦ ਸੀ ਕਿ ਤਿੰਨ ਵੱਖ ਵੱਖ ਗੇਟਾਂ ਉਪਰ ਬੈਠੇ ਕਿਸਾਨ ਇੱਕਠੇ ਨਾ ਹੋ ਸਕਣ। ਪੁਲਿਸ ਇਸ ਿਵਉਂਤਬੰਦੀ ਵਿੱਚ ਪੂਰੀ ਕਾਮਯਾਬ ਰਹੀ। ਇਸਤੋਂ ਬਾਅਦ ਸਭ ਤੋਂ ਪਹਿਲਾਂ ਪੁਲਿਸ ਨੇ ਸ਼ੇਰਾਂ ਵਾਲਾ ਗੇਟ ਦੇ ਬਜਾਰ ਵਾਲੇ ਪਾਸੇ ਥੋੜੇ ਬੈਠੇ ਕਿਸਾਨਾਂ ਨੂੰ ਚੁਕਿਆ ਤੇ ਸਮੇਟ ਦਿੱਤਾ। ਇਸਤੋਂ ਬਾਅਦ ਪੂਰੀ ਵਿਉਂਤਬੰਦੀ ਨਾਲ ਭਾਰੀ ਗਿਣਤੀ ਵਿੱਚ ਗੇਟ ਨੰਬਰ 2 ਨੂੰ ਹੱਥ ਪਾਇਆ ਅਤੇ ਆਖਿਰ ਵਿੱਚ ਪਾਵਰਕਾਮ ਦੇ ਮੁੱਖ ਗੇਟ ‘ਤੇ ਹੱਲਾ ਬੋਲਿਆ ਗਿਆ। ਹਾਲਾਂਕਿ ਉਸ ਸਮੇਂ ਤੱਕ ਕਿਸਾਨ ਵੀ ਇਸ ਗੱਲ ਲਈ ਤਿਆਰ ਹੋ ਚੁੱਕੇ ਸਨ ਕਿ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਵੇਗੀ। ਸਵੇਰੇ 4 ਵਜੇ ਤੋਂ ਸ਼ੁਰੂ ਹੋਈ ਇਸ ਘੇਰਾਬੰਦੀ ਵਿੱਚ ਆਖਿਰ 8 ਵਜੇ ਤੱਕ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਮਰਨ ਵਰਤ ‘ਤੇ ਬੈਠੇ ਕਿਸਾਨ ਨੇਤਾ ਡੱਲੇਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਚੁੱਕ ਲਿਆ ਗਿਆ।
ਪੁਲਿਸ ਅਧਿਕਾਰੀਆਂ ਨੇ ਇਸ ਆਪ੍ਰੇਸ਼ਨ ਨੂੰ ਅੰਜਾਮ ਦੇਣ ਲਈ ਬਹੁਤ ਹੀ ਸੰਜਮ ਤੋਂ ਕੰਮ ਲਿਆ। ਇਸ ਗੱਲ ਦੀ ਸ਼ਲਾਘਾ ਕਰਨੀ ਬਣਦੀ ਹੈ। ਹਾਲਾਂਕਿ ਜਿਸ ਹਿਸਾਬ ਨਾਲ ਪੁਲਿਸ ਫੋਰਸ ਇੱਕਠੀ ਸੀ, ਇਸ ਤਰ੍ਹਾਂ ਲੱਗ ਰਿਹਾ ਸੀ ਬਹੁਤ ਜ਼ਿਆਦਾ ਲਾਠੀਚਾਰਜ ਹੋਵੇਗਾ ਪਰ ਸੀਨੀਅਰ ਅਧਿਕਾਰੀਆਂ ਦੀ ਸਮਝਦਾਰੀ ਨਾਲ ਵੱਡਾ ਕੋਈ ਵੀ ਕਾਂਡ ਹੋਣੋ ਬਚ ਗਿਆ ਤੇ ਇੱਥੇ ਲਗਾਏ ਗਏ ਦੋ ਦਰਜਨ ਤੋਂ ਵੱਧ ਡੀਐਸਪੀਜ਼, ਇੱਕ ਦਰਜਨ ਦੇ ਕਰੀਬ ਐਸ.ਪੀਜ਼ ਅਤੇ ਬਹੁਤ ਸਾਰੇ ਇੰਸਪੈਕਟਰਾਂ ਨੇ ਖੁਦ ਜਾਕੇ ਮਰਨ ਵਰਤੀਆਂ ਨੂੰ ਚੁੱਕਿਆ। ਹਾਲਾਂਕਿ ਹੋਈ ਧੱਕਾਮੁੱਕੀ ਤੇ ਹੱਲੇ ਵਿੱਚ ਬਹੁਤ ਸਾਰਿਆਂ ਦੀਆਂ ਪੱਗਾਂ ਲਹਿ ਗਈਆਂ। ਬਹੁਤ ਸਾਰੇ ਕਿਸਾਨਾਂ ਨੂੰ ਘਸੀਟਿਆ ਵੀ ਗਿਆ ਪਰ ਫਿਰ ਵੀ ਇਹ ਆਪ੍ਰੇਸ਼ਨ ਸਿਰੇ ਚੜ੍ਹ ਗਿਆ।
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਸੁਖਦੇਵ ਸਿੰਘ ਭੋਜਰਾਜ, ਕੁਲਵਿੰਦਰ ਸਿੰਘ ਪੰਜੋਲਾ, ਤਰਸੇਮ ਸਿੰਘ ਗਿਲ, ਸੁਖਜੀਤ ਸਿੰਘ ਹਰਦੋ ਜੋਕਿ ਮਰਨ ਵਰਤ ‘ਤੇ ਬੈਠੇ ਸਨ, ਨੂੰ ਪੁਲਿਸ ਨੇ ਚੁਕ ਕੇ ਮਾਤਾ ਕੌਸ਼ਲਿਆ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ। ਇਨ੍ਹਾਂ ਕਿਸਾਨ ਨੇਤਾਵਾਂ ਨੇ ਆਖਿਆ ਕਿ ਉਹ ਆਪਣਾ ਮਰਨ ਵਰਤ ਨਹੀਂ ਤੋੜਨਗੇ ਤੇ ਆਪਣਾ ਮਰਨ ਵਰਤ ਜਾਰੀ ਰੱਖਣਗੇ। ਉਨ੍ਹਾਂ ਆਖਿਆ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਹ ਸੰਘਰਸ਼ ਦੇ ਰਸਤੇ ਤੋਂ ਪਿਛੇ ਨਹੀਂ ਹਟਣਗੇ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੁਲਿਸ ਨੇ ਹਸਪਤਾਲ ‘ਚ ਬਿਠਾ ਦਿੱਤਾ ਹੈ ਭਾਵੇਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਜਾਵੇ ਤਾਂ ਉਹ ਜੇਲ ਅੰਦਰ ਵੀ ਮਰਨ ਵਰਤ ਰੱਖਣਗੇ। ਨੇਤਾਵਾਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ। ਕਿਸਾਨਾਂ ਦੀਆਂ ਪੱਗਾਂ ਉਤਾਰੀਆਂ ਹਨ ਤੇ ਕਕਾਰ ਉਤਾਰ ਦਿੱਤੇ ਗਏ ਹਨ ਅਤੇ ਅਜਿਹਾ ਤਸੱਦਦ ਕਦੇ ਵੀ ਨਹੀਂ ਹੋਇਆ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਪ੍ਰਧਾਨ ਗੁਰਿੰਦਰ ਸਿੰਘ ਭੰਗੂ, ਲੋਕ ਭਲਾਈ ਵੈਲਫੇਅਰ ਸੁਸਾਇਟੀ ਪ੍ਰਧਾਨ ਬਲਦੇਵ ਸਿੰਘ ਸਿਰਸਾ,ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ, ਪ੍ਰਧਾਨ ਸੁਖਦੇਵ ਸਿੰਘ ਭੋਜਰਾਜ,ਪੰਜਾਬ ਕਿਸਾਨ ਮਜਦੂਰ ਯੂਨੀਅਨ ਸੁਖਜੀਤ ਸਿੰਘ ਹਰਦੋ ਝੰਡੇ,ਦਸੂਹਾ ਗੰਨਾ ਸੰਘਰਸ਼ ਕਮੇਟੀ ਪ੍ਰਧਾਨ ਸੁਖਪਾਲ ਸਿੰਘ ਡੱਫਰ,ਪੱਗੜੀ ਸੰਭਾਲ ਲਹਿਰ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ,ਦੋਆਬਾ ਵੈਲਫੇਅਰ ਸੰਘਰਸ਼ ਕਮੇਟੀ ਪ੍ਰਧਾਨ ਹਰਸ਼ਲਿਦਰ ਸਿੰਘ, ਬੀ।ਕੇ।ਯੂ ਆਜ਼ਾਦ ਪ੍ਰਧਾਨ ਅਮਰਜੀਤ ਸਿੰਘ ਰੱੜਾ,ਬਾਰਡਰ ਕਿਸਾਨ ਸੰਘਰਸ਼ ਯੂਨੀਅਨ ਪ੍ਰਧਾਨ ਰਘਬੀਰ ਸਿੰਘ ਭੰਗਾਲਾ ,ਕਿਸਾਨ ਮਜ਼ਦੂਰ ਸੰਘਰਸ਼ ਐਸੋਸੀਏਸ਼ਨ,ਪ੍ਰਧਾਨ ਰਜਿੰਦਰ ਸਿੰਘ,ਕਿਸਾਨ ਯੂਥ ਵਿੰਗ ਪੰਜਾਬ, ਸਮਸ਼ੇਰ ਸਿੰਘ ਸ਼ੇਰਾ ਧਰਨੇ ਵਿੱਚ ਸ਼ਾਮਲ ਸਨ।



Scroll to Top