Breaking News ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਕੇਸ ਵਿੱਚ ਇੱਕ ਹੋਰ ਦੋਸ਼ੀ ਗ੍ਰਿਫਤਾਰਮੁੱਖ ਮੰਤਰੀ ਭਗਵੰਤ ਮਾਨ ਨੇ ਡਾ ਚਬੇਵਾਲ ਲਈ ਕੀਤਾ ਚੋਣ ਪ੍ਰਚਾਰਭਾਰਤੀ ਚੋਣ ਕਮਿਸ਼ਨ ਦੀ ਟੀਮ ਵੱਲੋਂ ਪੰਜਾਬ 'ਚ ਚੋਣ ਤਿਆਰੀਆਂ ਦਾ ਜਾਇਜ਼ਾਮਾਈਕਰੋ ਅਬਜ਼ਰਵਰਾਂ ਲਈ ਸਿਖਲਾਈ ਸੈਸ਼ਨ ਦਾ ਆਯੋਜਨਜ਼ਿਲ੍ਹਾ ਪੱਧਰੀ ਖਰਚਾ ਸੈਲ ਦੇ ਨੋਡਲ ਅਫ਼ਸਰ ਵੱਲੋਂ ਉਮੀਦਵਾਰਾਂਘੱਟ ਟੈਕਸ ਨਾਲ ਆਸਾਨ ਜੀਐਸਟੀ ਦਾ ਵਾਅਦਾ ਕਰਦਿਆਂ, ਵੜਿੰਗ ਨੇ ਆਰਥਿਕ ਦ੍ਰਿਸ਼ਟੀਕੋਣ ਨੂੰ ਕੀਤਾ ਪੇਸ਼ਭਾਜਪਾ ਨੂੰ ਵੋਟ ਦੇਣਾ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਵਾਧਾ ਦੇਣਾ ਹੈ: ਚਰਨ ਸਿੰਘ ਸਪਰਾਸਮਾਣਾ ਦੇ ਲੋਕਾਂ ਨੇ ਪ੍ਰਨੀਤ ਕੌਰ ਨੂੰ ਦਵਾਇਆ ਜਿੱਤ ਦਾ ਭਰੋਸਾ, ਪ੍ਰਨੀਤ ਕੌਰ ਨੇ ਵੀ ਕਿਹਾ ਸੰਸਦ ਵਿੱਚ ਪਹੁੰਚਦੇ ਹੀ ਪਟਿਆਲਾ ਦੀ ਹਰੇਕ ਮੰਗ ਕਰਾੰਗੀ ਪੂਰੀਪੰਜਾਬ ਵਿੱਚ ਬੋਟਲਿੰਗ ਪਲਾਂਟ ਦਾ ਲਾਇਸੈਂਸ ਮੁਅੱਤਲ

ਕੜਾਕੇ ਦੀ ਧੁੱਪ ਦਾ ਸੇਕ ਵੀ ਕਿਸਾਨਾਂ ਦੀ ਨਾਅਰੇਬਾਜ਼ੀ ਅੱਗੇ ਪਿਆ ਫਿਕਾ

ਦੁਆਰਾ: News ਪ੍ਰਕਾਸ਼ਿਤ :Monday, 12 June, 2023, 08:01 PM

ਹਜ਼ਾਰਾਂ ਕਿਸਾਨ ਪੁੱਜੇ ਪੰਜਾਬ ਭਰ ਵਿਚੋਂ : ਫੁਹਾਰਾ ਚੌਂਕ ਜਾਮ ਕਰਕੇ ਫੂਕੀ ਸਰਕਾਰ ਦੀ ਅਰਥੀ
– ਧਰਨਾ ਜਾਰੀ : ਪਾਵਰਕਾਮ ਦਾ ਮੁੱਖ ਦਫ਼ਤਰ ਰਿਹਾ ਅੱਜ ਵੀ ਮੁਕੰਮਲ ਬੰਦ
ਪਟਿਆਲਾ, 12 ਜੂਨ :
ਪਾਵਰਕਾਮ ਅਤੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਪਾਵਰਕਾਮ ਦੇ ਮੁੁੱਖ ਗੇਟ ਦੇ ਤਿੰਨੇ ਗੇਟਾਂ ਨੂੰ ਤਾਲੇ ਲਗਾਕੇ ਬੈਠੇ ਕਿਸਾਨਾਂ ਦੀ ਨਾਅਰੇਬਾਜ਼ੀ ਅੱਗੇ ਅੱਜ ਕੜਾਕੇ ਦੀ ਧੁੱਪ ਦਾ ਸੇਕ ਵੀ ਫਿਕਾ ਪੈ ਗਿਆ। ਪੰਜਾਬ ਭਰ ਵਿਚੋਂ ਪਰਿਵਾਰਾਂ ਸਮੇਤ ਹਜਾਰਾਂ ਕਿਸਾਨ ਧਰਨੇ ਵਿੱਚ ਪੁੱਜੇ, ਚਾਰੇ ਪਾਸੇ ਕਿਸਾਨ ਹੀ ਕਿਸਾਨ ਨਜਰ ਆ ਰਹੇ ਸਨ, ਜਿਸਨੇ ਪਟਿਆਲਾ ਸ਼ਹਿਰ ਦੀ ਟਰੈਫਿਕ ਵਿਵਸਥਾ ਵੀ ਉਥਲ ਪੁਥਲ ਕੀਤੀ ਹੋਈ ਹੈ। ਇਸ ਮੌਕੇ ਕਿਸਾਨਾਂ ਨੇ ਰੋਸ਼ ਮਾਰਚ ਵੀ ਕੀਤਾ ਅਤੇ ਸਰਕਾਰ ਦੀ ਅਰਥੀ ਸਾੜਕੇ ਫੁਹਾਰਾ ਚੌਂਕ ਨੂੰ ਜਾਮ ਵੀ ਕੀਤਾ।

ਅੱਜ ਧਰਨੇ ਵਿੱਚ ਪੁੱਜੇ ਸਤਨਾਮ ਸਿੰਘ ਬਹਿਰੂ ਇੰਡੀਅਨ ਫਾਰਮਰ ਐਸੋਸੀਏਸ਼ਨ,ਅਤੇ ਦਰਸ਼ਨ ਸਿੰਘ ਢੈਂਠਲ ਪ੍ਰਧਾਨ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ,ਪਵਨਦੀਪ ਸਿੰਘ ਗੁਰਦਾਸਪੁਰ ਪ੍ਰੈਜ਼ੀਡੈਂਟ ਵੇਰਕਾ ਮਿਲਕ ਪਲਾਂਟ, ਬਲਰਾਜ ਸਿੰਘ ਵੈਟਰਨਰੀ ਫਾਰਮਾਸਿਸਟ ਯੂਨੀਅਨ ਵੱਲੋਂ ਇਸ ਹੱਕ ਸੱਚ ਦੀ ਲੜਾਈ ਲਈ ਲੱਗੇ ਧਰਨੇ ਨੂੰ ਉਹਨਾਂ ਵੱਲੋ ਸਮਰਥਨ ਦਿੱਤਾ ਗਿਆ ਅਤੇ ਹਰ ਤਰਾਂ ਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਗਿਆ।
ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਵੀ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਹੈ ਤਾਂ ਪ੍ਰਦਰਸ਼ਨਕਾਰੀਆਂ ਨੂੰ ਬਿਜਲੀ ਪਾਣੀ ਅਤੇ ਟਾਇਲਟ ਆਦਿ ਦੀਆਂ ਸਹੂਲਤਾਂ ਮੁਹੱਈਆਂ ਕਰਵਾਉਣੀਆਂ ਪ੍ਰਸ਼ਾਸਨ ਦਾ ਮੁੱਢਲਾ ਫਰਜ਼ ਹੁੰਦਾ ਹੈ ਪ੍ਰੰਤੂ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦੇ ਹੋਏ ਪ੍ਰਸ਼ਾਸ਼ਨ ਵੱਲੋਂ ਪਾਵਰਕੌਮ ਦੇ ਦਰ ਅੱਗੇ ਚੱਲ ਰਹੇ ਧਰਨੇ ਉੱਤੇ ਪ੍ਰਸ਼ਾਸ਼ਨ ਵੱਲੋ ਅਜਿਹੀ ਕੋਈ ਵੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਰੋਸ ਵਜੋਂ ਅਤੇ ਪਾਵਰਕੌਮ ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਚੱਲੀਆਂ ਜਾ ਰਹੀਆਂ ਚਾਲਾਂ ਦੇ ਰੋਸ ਵੱਜੋਂ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂਆਂ ਵੱਲੋਂ ਅੱਜ ਆਪਣੀ ਮੈਡੀਕਲ ਜਾਂਚ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ।
ਕਿਸਾਨ ਆਗੂਆਂ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਡਾਕਟਰ ਮਰਨ ਵਰਤ ਤੇ ਬੈਠੇ ਆਗੂਆਂ ਨੂੰ ਜ਼ਿਆਦਾ ਪਾਣੀ ਪੀਣ ਦੀ ਸਲਾਹ ਦੇ ਰਹੇ ਹਨ ਜਿਸ ਕਾਰਨ ਪਿਸ਼ਾਬ ਜਿਆਦਾ ਆਉਂਦਾ ਹੈ ਅਤੇ ਬਾਥਰੂਮ ਦੂਰ ਹੋਣ ਕਾਰਨ ਅਤੇ ਆਗੂਆਂ ਦੀ ਸਿਹਤ ਕਮਜ਼ੋਰ ਹੋਣ ਕਾਰਨ ਉਨ੍ਹਾਂ ਵੱਲੋਂ ਉੱਥੇ ਜਾਣਾ ਮੁਸ਼ਕਿਲ ਹੈ ਜਿਸ ਕਾਰਨ ਕਿਸਾਨ ਆਗੂਆਂ ਵੱਲੋਂ ਪਾਣੀ ਘੱਟ ਕੀਤਾ ਜਾ ਰਿਹਾ ਹੈ ਤਾਂ ਜੋ ਪਿਸ਼ਾਬ ਨਾ ਆਵੇ ਅਤੇ ਘੱਟ ਪਾਣੀ ਪੀਣ ਨਾਲ ਕਿਸਾਨ ਆਗੂਆਂ ਦੇ ਗੁਰਦੇ ਜਲਦੀ ਖ਼ਰਾਬ ਹੋਣਗੇ।
ਕਿਸਾਨ ਆਗੂਆਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਪਾਵਰਕਾਮ ਵੱਲੋਂ ਵੱਖ-ਵੱਖ ਤਰ੍ਹਾਂ ਨਾਲ ਧਰਨਾ ਦੇ ਰਹੇ ਕਿਸਾਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਕਿਸਾਨਾ ਨੂੰ ਬਦਨਾਮ ਬਦਨਾਮ ਕਰਦੇ ਹੋਏ ਐਂਟੀ ਥੈਪਟ ਥਾਣੇ ਵਿੱਚ ਦਰਖ਼ਾਸਤ ਦਿੱਤੀ ਗਈ ਹੈ ਅਤੇ ਙਝਣ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਲਈ ਤਿਆਰ ਨਹੀਂ ਹਨ ਸਗੋਂ ਸਾਨੂੰ ਪੂਰਾ ਖਦਸ਼ਾ ਹੈ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਤੰਗ ਕਰਨ ਲਈ ਉਨ੍ਹਾਂ ਵੱਲੋਂ ਸੂਬੇ ਵਿਚ ਬਿਜਲੀ ਦੇ ਕੱਟ ਲਗਾਏ ਜਾ ਸਕਦੇ ਹਨ। ਇਹਨਾਂ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦੇ ਰੋਸ ਵੱਜੋਂ ਅੱਜ ਛਾਂਝ ਗੈਰ ਰਾਜਨੀਤਿਕ ਵੱਲੋ ਇਕ ਰੂਸੋ ਮਾਰਚ ਕੱਢ ਕੇ ਫੁਹਾਰਾ ਚੌਂਕ ਵਿੱਚ ਪਾਵਰਕੌਮ ਮੈਨੇਜਮੈਂਟ ਦਾ ਪੁਤਲਾ ਫੂਕਿਆ ਗਿਆ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਤੁਰੰਤ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।



Scroll to Top