ਡੀ. ਸੀ. ਉਮਾ ਸ਼ੰਕਰ ਪਿੰਡ ਬੁੱਟਰ ਕਲਾਂ ਨੇੜੇ ਖੇਤ ਵਿੱਚ ਲੱਗੀ ਅੱਗ ਨੂੰ ਦੇਖਦਿਆ ਹੀ ਖੁਦ ਜਾ ਕੇ ਬੁਝਾਇਆ

ਦੁਆਰਾ: Punjab Bani ਪ੍ਰਕਾਸ਼ਿਤ :Sunday, 20 October, 2024, 06:49 PM

ਡੀ. ਸੀ. ਉਮਾ ਸ਼ੰਕਰ ਪਿੰਡ ਬੁੱਟਰ ਕਲਾਂ ਨੇੜੇ ਖੇਤ ਵਿੱਚ ਲੱਗੀ ਅੱਗ ਨੂੰ ਦੇਖਦਿਆ ਹੀ ਖੁਦ ਜਾ ਕੇ ਬੁਝਾਇਆ
ਗੁਰਦਾਸਪੁਰ : ਪੰਜਾਬ ਦੇ ਸ਼ਹਿਰ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਜਿਨ੍ਹਾਂ ਵਲੋਂ ਕਾਹਨੂੰਵਾਨ ਅਤੇ ਕਾਦੀਆਂ ਦਾਣਾ ਮੰਡੀ ਦਾ ਦੌਰਾ ਕਰਕੇ ਵਾਪਸ ਗੁਰਦਾਸਪੁਰ ਆਇਆ ਜਾ ਰਿਹਾ ਸੀ ਨੇ ਜਦੋਂ ਪਿੰਡ ਬੁੱਟਰ ਕਲਾਂ ਨੇੜੇ ਖੇਤ ਵਿੱਚ ਲੱਗੀ ਅੱਗ ਨੂੰ ਦੇਖਿਆ ਤਾਂ ਖੁਦ ਹੀ ਖੇਤਾਂ ਵਿਚ ਜਾ ਕੇ ਬੁਝਾ ਦਿੱਤਾ। ਐਤਵਾਰ ਨੂੰ ਜਿਥੇ ਡਿਪਟੀ ਕਮਿਸ਼ਨਰ ਵਲੋਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ, ਉਥੇ ਉਨਾਂ ਵਲੋਂ ਪਿੰਡ ਡੇਅਰੀਵਾਲ, ਧਾਰੀਵਾਲ ਕਲਾਂ, ਛੀਨਾ ਰੇਤ ਵਾਲਾ, ਗਿੱਲ ਮੰਜ, ਮੱਲੀਆਂ, ਕਾਲਾ ਬਾਲਾ, ਕੋਟ ਯੋਗਰਾਜ, ਸਠਿਆਲੀ , ਬੁੱਟਰ ਕਲਾਂ ਅਤੇ ਠੱਕਰ ਸੰਧੂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਗਈ ।