ਸਨੌਰ ਦੇ ਪਿੰਡ ਖੁੱਡਾ ਵਿਖੇ ਰੋਸਮਈ ਧਰਨੇ ਦੇ ਚਲਦਿਆਂ ਅੱਜ ਵੀ ਨਹੀਂ ਸ਼ੁਰੂ ਹੋ ਸਕੀ ਵੋਟਿੰਗ

ਦੁਆਰਾ: Punjab Bani ਪ੍ਰਕਾਸ਼ਿਤ :Wednesday, 16 October, 2024, 11:41 AM

ਸਨੌਰ ਦੇ ਪਿੰਡ ਖੁੱਡਾ ਵਿਖੇ ਰੋਸਮਈ ਧਰਨੇ ਦੇ ਚਲਦਿਆਂ ਅੱਜ ਵੀ ਨਹੀਂ ਸ਼ੁਰੂ ਹੋ ਸਕੀ ਵੋਟਿੰਗ
ਪਟਿਆਲਾ : ਵਿਧਾਨ ਸਭਾ ਹਲਕਾ ਸਨੌਰ ਦੇ ਪਿੰਡ ਖੁੱਡਾ ਵਿੱਚ ਬੀਤੇ ਦਿਨੀਂ ਵੋਟਿੰਗ ਪ੍ਰਕਿਰਿਆ ਦੌਰਾਨ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਜਿਥੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਦੇ ਚਲਦਿਆਂ ਵੋਟਿੰਗ ਪ੍ਰਕਿਰਿਆ ਰੋਕ ਦਿੱਤੀ ਗਈ ਸੀ ਤੇ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਅੱਜ 16 ਅਕਤੂਬਰ ਨੂੰ ਪਿੰਡ ਖੁੱਡਾ ਵਿੱਚ ਮੁੜ ਵੋਟਿੰਗ ਕਰਵਾਉਣ ਦੇ ਆਦੇਸ਼ ਦਿੱਤੇ ਗਏ ਸਨ ਪਰ ਪਿੰਡ ਵਾਸੀਆਂ ਵਲੋਂ ਲਗਾਏ ਗਏ ਰੋਸ ਮਈ ਧਰਨੇ ਦੇ ਚਲਦਿਆਂ ਅੱਜ ਵੀ ਵੋਟਿੰਗ ਦਾ ਕਾਰਜ ਸ਼ੁਰੂ ਨਹੀਂ ਹੋ ਸਕਿਆ ਹੈ।ਧਰਨਾਕਾਰੀਆਂ ਨੇ ਮੰਗ ਕੀਤੀ ਕਿ ਜਦੋਂ ਤੱਕ ਮੁਲਜਮਾਂ ਤੇ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਜ਼ਖ਼ਮੀ ਵਿਅਕਤੀ ਘਰ ਨਹੀਂ ਆ ਜਾਂਦਾ ਉਦੋਂ ਤੱਕ ਵੋਟਿੰਗ ਸ਼ੁਰੂ ਨਹੀਂ ਹੋਣ ਦਿੱਤੀ ਜਾਵੇਗੀ।