ਤਿੰਨ ਪਿੰਡਾਂ ਵਿੱਚ ਕਰਵਾਈ ਗਈ ਮੁੜ ਚੋਣ ਪੂਰੇ ਸ਼ਾਂਤਮਈ ਢੰਗ ਨਾਲ ਸੰਪੰਨ ਹੋਈ : ਐਸ. ਡੀ. ਐਮ.

ਦੁਆਰਾ: Punjab Bani ਪ੍ਰਕਾਸ਼ਿਤ :Wednesday, 16 October, 2024, 05:40 PM

ਤਿੰਨ ਪਿੰਡਾਂ ਵਿੱਚ ਕਰਵਾਈ ਗਈ ਮੁੜ ਚੋਣ ਪੂਰੇ ਸ਼ਾਂਤਮਈ ਢੰਗ ਨਾਲ ਸੰਪੰਨ ਹੋਈ : ਐਸ. ਡੀ. ਐਮ.
ਪਟਿਆਲਾ : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਦਿੱਤੇ ਆਦੇਸ਼ਾਂ ਮੁਤਾਬਕ ਪਟਿਆਲਾ ਜਿ਼ਲ੍ਹੇ ਦੇ ਤਿੰਨ ਪਿੰਡਾਂ ਵਿੱਚ ਕਰਵਾਈ ਗਈ ਮੁੜ ਚੋਣ ਪੂਰੇ ਸ਼ਾਂਤਮਈ ਢੰਗ ਨਾਲ ਸੰਪੰਨ ਹੋਈ। ਪਟਿਆਲਾ ਦੇ ਐਸ ਡੀ ਐਮ ਮਨਜੀਤ ਕੌਰ ਨੇ ਦੱਸਿਆ ਕਿ ਸਨੌਰ ਬਲਾਕ ਦੇ ਪਿੰਡ ਖੁੱਡਾ ਵਿੱਚ ਸ਼ਾਮ ਤੱਕ ਪੂਰੀ ਚੋਣ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈ। ਇਸੇ ਤਰ੍ਹਾਂ ਐਸ ਡੀ ਐਮ ਦੂਧਨਸਾਧਾਂ ਕਿਰਪਾਲਵੀਰ ਸਿੰਘ ਨੇ ਦੱਸਿਆ ਕਿ ਭੁੱਨਰਹੇੜੀ ਬਲਾਕ ਦੇ ਪਿੰਡ ਖੇੜੀ ਰਾਜੂ ਸਿੰਘ ਵਿਖੇ ਵੀ ਮੁੜ ਚੋਣ ਸ਼ਾਂਤੀਪੂਰਵਕ ਕਰਵਾਈ ਗਈ ਹੈ। ਪਾਤੜਾਂ ਦੇ ਐਸ ਡੀ ਐਮ ਅਸ਼ੋਕ ਕੁਮਾਰ ਨੇ ਦੱਸਿਆ ਕਿ ਪਿੰਡ ਕਰੀਮਨਗਰ (ਚਿੱਚੜਵਾਲ) ਵਿੱਚ ਦੁਬਾਰਾ ਪਈਆਂ ਵੋਟਾਂ ਦੌਰਾਨ ਸਾਰੀ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਮੁਕੰਮਲ ਕੀਤੀ ਗਈ ਹੈ।