ਤਰਨਤਾਰਨ ਵਿਖੇ ਪੁਲਸ ਤੇ ਗੈਂਗਸਟਰਾਂ ਵਿਚਕਾਰ ਹੋਈ ਫਾਇਰਿੰਗ

ਦੁਆਰਾ: Punjab Bani ਪ੍ਰਕਾਸ਼ਿਤ :Saturday, 12 October, 2024, 11:29 AM

ਤਰਨਤਾਰਨ ਵਿਖੇ ਪੁਲਸ ਤੇ ਗੈਂਗਸਟਰਾਂ ਵਿਚਕਾਰ ਹੋਈ ਫਾਇਰਿੰਗ
ਤਰਨਤਾਰਨ : ਤਰਨਤਾਰਨ ਪੁਲਿਸ ਦੀ ਗੈਂਗਸਟਰ ਨਾਲ ਮੁਠਭੇੜ ਹੋਈ ਹੈ । ਗੋਇੰਦਵਾਲ ਸਾਹਿਬ ਨੇੜੇ ਦੋਹਾਂ ਪਾਸਿਓਂ ਫਾਇਰਿੰਗ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਪੁਲਿਸ ਵੱਲੋਂ ਫਾਇਰਿੰਗ ਦੌਰਾਨ ਗੈਂਗਸਟਰ ਦੀ ਲੱਤ ‘ਚ ਗੋਲੀ ਲੱਗੀ ਹੈ। ਪੁਲਸ ਨੇ ਗੈਂਗਸਟਰ ਕਸ਼ਮੀਰ ਸਿੰਘ ਸੀਲੂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੈਂਗਸਟਰ ਕਸ਼ਮੀਰ ਸ਼ੀਲੂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਜ਼ਮ ਲੁੱਟ ਦੀ ਘਟਨਾ ‘ਚ ਪੁਲਿਸ ਨੂੰ ਲੋੜੀਂਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਮੁਲਜ਼ਮ ਬੈਂਕ ਲੁੱਟ ‘ਚ ਸ਼ਾਮਿਲ ਸੀ ਅਤੇ ਸਾਨੂੰ ਪਤਾ ਲੱਗਿਆ ਕਿ ਉਹ ਇੱਥੇ ਘੁੰਮ ਰਿਹਾ ਹੈ ਜਿਸ ਨੂੰ ਕਾਬੂ ਕਰਨ ਲਈ ਅਸੀਂ ਇੱਥੇ ਆਏ ਸੀ ।