ਨਗਰ ਨਿਗਮ ਦੀ ਟੀਮ ਨੇ 'ਸ਼ੁੱਕਰਵਾਰ ਡੇਂਗੂ 'ਤੇ ਵਾਰ' ਤਹਿਤ ਦੀਪ ਨਗਰ ਡੀ ਬਲਾਕ 'ਚ ਲੋਕਾਂ ਦੇ ਘਰਾਂ ਦਾ ਕੀਤਾ ਨਿਰੀਖਣ

ਦੁਆਰਾ: Punjab Bani ਪ੍ਰਕਾਸ਼ਿਤ :Friday, 11 October, 2024, 05:17 PM

ਨਗਰ ਨਿਗਮ ਦੀ ਟੀਮ ਨੇ ‘ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਤਹਿਤ ਦੀਪ ਨਗਰ ਡੀ ਬਲਾਕ ‘ਚ ਲੋਕਾਂ ਦੇ ਘਰਾਂ ਦਾ ਕੀਤਾ ਨਿਰੀਖਣ
-ਡੇਂਗੂ ਮੱਛਰ ਦੀ ਪੈਦਾਇਸ਼ ਰੋਕਣ ਤੇ ਡੇਂਗੂ ਤੋਂ ਬਚਣ ਲਈ ਲੋਕ ਆਪਣੇ ਘਰਾਂ ‘ਚ ਨਿਯਮਤ ਚੈਕਿੰਗ ਕਰਨ-ਦੀਪਜੋਤ ਕੌਰ
ਪਟਿਆਲਾ 11 ਅਕਤੂਬਰ : ਡੇਂਗੂ ਦੇ ਖਾਤਮੇ ਲਈ ‘ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਦੌਰਾਨ ਨਗਰ ਨਿਗਮ ਦੀਆਂ ਟੀਮਾਂ ਨੇ ਸ਼ਹਿਰ ‘ਚ ਕਈ ਥਾਵਾਂ ‘ਤੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਦੀ ਅਗਵਾਈ ਹੇਠ ਘਰਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਦੀਪ ਨਗਰ ਬਲਾਕ ਡੀ ਵਿਖੇ ਇੱਕ ਘਰ ‘ਚ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਦਵਾਈ ਪਾ ਕੇ ਮੌਕੇ ‘ਤੇ ਨਸ਼ਟ ਕੀਤਾ ਤੇ ਇਸ ਪਰਿਵਾਰ ਨੂੰ ਲਾਰਵਾ ਤੋਂ ਮੱਛਰ ਬਣਨ ਤੇ ਇਸ ਦੇ ਕੱਟਣ ਦੇ ਨੁਕਸਾਨ ਬਾਰੇ ਸਮਝਾਇਆ ਗਿਆ । ਦੀਪਜੋਤ ਕੌਰ ਨੇ ਦੱਸਿਆ ਕਿ ‘ਸ਼ੁੱਕਰਵਾਰ ਡੇਂਗੂ ‘ਤੇ ਵਾਰ, ਸਾਡਾ ਪਟਿਆਲਾ ਬਣੇਗਾ ਡੇਂਗੂ ਮੁਕਤ’ ਤਹਿਤ ਡੇਂਗੂ ਦਾ ਖਾਤਮਾ ਯਕੀਨੀ ਬਣਾਉਣ ਅਤੇ ਇਸ ਬਿਮਾਰੀ ਤੋਂ ਛੁਟਕਾਰੇ ਲਈ ਆਮ ਲੋਕਾਂ ਦੀ ਜਾਗਰੂਕਤਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਡੇਂਗੂ ਮੱਛਰ ਏਡੀਜ ਦੀ ਪੈਦਾਇਸ਼ ਰੋਕਣ ਲਈ ਲੋਕਾਂ ਦਾ ਸਹਿਯੋਗ ਜਰੂਰੀ ਹੈ, ਕਿਉਂਕਿ ਇਸ ਮੱਛਰ ਦੀ ਪੈਦਾਇਸ਼ ਦਾ ਸਰੋਤ ਸਾਫ਼ ਪਾਣੀ ਹੁੰਦਾ ਹੈ ਤੇ ਇਸ ਦਾ ਲਾਰਵਾ 5 ਤੋਂ 7 ਦਿਨਾਂ ‘ਚ ਮੱਛਰ ਬਣਕੇ ਕੱਟਣਾ ਸ਼ੁਰੂ ਕਰ ਦਿੰਦਾ ਹੈ । ਉਨ੍ਹਾਂ ਕਿਹਾ ਕਿ ਆਪਣੇ ਘਰਾਂ ਵਿਚਲੇ ਅਤੇ ਘਰਾਂ ਦੇ ਆਲੇ-ਦੁਆਲੇ ਸਾਫ਼ ਪਾਣੀ ਦੇ ਸਰੋਤਾਂ ਦੀ ਸਫ਼ਾਈ ਹਫ਼ਤੇ ‘ਚ ਇੱਕ ਵਾਰ ਹਰ ਸ਼ੁੱਕਰਵਾਰ ਨੂੰ ਕਰਨੀ ਜਰੂਰੀ ਹੈ। ਇਸ ਮੌਕੇ ਨਗਰ ਨਿਗਮ ਦੇ ਸਿਹਤ ਅਫ਼ਸਰ ਡਾ ਨਵਿੰਦਰ ਸਿੰਘ, ਸੈਨੇਟਰੀ ਇੰਸਪੈਕਟਰ ਜਗਤਾਰ ਸਿੰਘ ਤੇ ਹਰਵਿੰਦਰ ਸਿੰਘ ਵੀ ਮੌਜੂਦ ਸਨ ।