ਪਾਕਿਸਤਾਨ ਦੇ ਬਲੋਚਿਸਤਾਨ `ਚ ਹਥਿਆਰਬੰਦ ਲੋਕਾਂ ਕੋਲੇ ਦੀ ਖਾਨ `ਤੇ ਹਮਲਾ ਕਰ 20 ਲੋਕਾਂ ਨੂੰ ਮੌਤ ਦੇ ਘਾਟ
ਦੁਆਰਾ: Punjab Bani ਪ੍ਰਕਾਸ਼ਿਤ :Friday, 11 October, 2024, 09:53 AM

ਪਾਕਿਸਤਾਨ ਦੇ ਬਲੋਚਿਸਤਾਨ `ਚ ਹਥਿਆਰਬੰਦ ਲੋਕਾਂ ਕੋਲੇ ਦੀ ਖਾਨ `ਤੇ ਹਮਲਾ ਕਰ 20 ਲੋਕਾਂ ਨੂੰ ਮੌਤ ਦੇ ਘਾਟ
ਇਸਲਾਮਾਬਾਦ : ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਬਲੋਚਿਸਤਾਨ ਦੇ ਦੁਕੀ ਇਲਾਕੇ ਵਿਚ ਸਥਿਤ ਕੋਲੇ ਦੀ ਖਾਨ `ਚ ਹਥਿਆਰਬੰਦ ਲੋਕਾਂ ਨੇ ਕੋਲੇ ਦੀ ਖਾਨ `ਤੇ ਹਮਲਾ ਕਰ ਕਰਕੇ ਹੁਣ ਤੱਕ 20 ਲੋਕਾਂ ਨੂੰ ਮੌਤ ਦੇ ਘਾਟ ਲਾਹੁਣ ਦੀ ਸੂਚਨਾ ਹੈ। ਉਪਰਕਤ ਖੇਤਰ ਵਿਚ ਜੁਨੈਦ ਕੋਲਾ ਕੰਪਨੀ ਦੀਆਂ ਖਾਨਾਂ `ਤੇ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਦਿੱਤਾ।ਪੁਲਸ ਅਧਿਕਾਰੀ ਹੁਮਾਯੂੰ ਖਾਨ ਨੇ ਦੱਸਿਆ ਕਿ ਭਾਰੀ ਹਥਿਆਰਾਂ ਨਾਲ ਲੈਸ ਲੋਕਾਂ ਨੇ ਸ਼ੁੱਕਰਵਾਰ ਤੜਕੇ ਖਾਨ `ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਖਾਨ `ਤੇ ਰਾਕੇਟ ਅਤੇ ਗ੍ਰੇਨੇਡ ਨਾਲ ਹਮਲਾ ਵੀ ਕੀਤਾ ਗਿਆ। ਡਾਕਟਰ ਜੌਹਰ ਖਾਨ ਸ਼ਾਦੀਜ਼ਈ ਅਨੁਸਾਰ ਜ਼ਿਲ੍ਹਾ ਹਸਪਤਾਲ ਵਿੱਚ ਹੁਣ ਤੱਕ 20 ਲਾਸ਼ਾਂ ਅਤੇ ਛੇ ਜ਼ਖ਼ਮੀਆਂ ਨੂੰ ਲਿਆਂਦਾ ਗਿਆ ਹੈ।
