ਜੀਜੇ ਨੇ ਉਤਾਰਿਆ ਆਪਣੇ ਸਾਲੇ ਨੂੰ ਮੌਤ ਦੇ ਘਾਟ

ਦੁਆਰਾ: Punjab Bani ਪ੍ਰਕਾਸ਼ਿਤ :Thursday, 10 October, 2024, 07:18 PM

ਜੀਜੇ ਨੇ ਉਤਾਰਿਆ ਆਪਣੇ ਸਾਲੇ ਨੂੰ ਮੌਤ ਦੇ ਘਾਟ
ਪੱੱਟੀ : ਪੰਜਾਬ ਦੇ ਪੱਟੀ ਸ਼ਹਿਰ ਵਿਖੇ ਜੀਜੇ ਵਲੋਂ ਆਪਣੇ ਸਾਲੇ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਗੁਰਪ੍ਰੀਤ ਸਿੰਘ ਪੁੱਤਰ ਪੰਜਾਬ ਸਿੰਘ ਅਤੇ ਮ੍ਰਿਤਕ ਦਾ ਜੀਜਾ ਗੁਰਪ੍ਰਤਾਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪੱਟੀ ਮਿਠਆਈ ਬਣਾਉਣ ਵਾਲੇ ਡਿੱਬੇ ਦਾ ਕੰਮ ਕਰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਜੀਜਾ ਗੁਰਪ੍ਰਤਾਪ ਸਿੰਘ ਵੱਲੋਂ ਸਾਲੇ ਗੁਰਪ੍ਰੀਤ ਸਿੰਘ ਨੂੰ ਮੌਤ ਦੇ ਘਾਟ ਉਤਾਰ ਕੇ ਲਾਸ਼ ਨੂੰ ਦਬਾਇਆ ਗਿਆ ਹੈ। ਫਿਲਹਾਲ ਇਸ ਬਾਰੇ ਪਤਾ ਨਹੀਂ ਚੱਲ ਸਕਿਆ ਕਿ ਕਤਲ ਕਿਉਂ ਕੀਤਾ ਗਿਆ ਹੈ। ਪੁਲਸ ਵੱਲੋਂ ਗੁਰਪ੍ਰਤਾਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਕਿੱਥੇ ਦੱਬਿਆ ਗਿਆ ਹੈ ਉਸ ਦਾ ਪਤਾ ਲਗਾਇਆ ਜਾ ਰਿਹਾ ਹੈ।