ਉਮਰ ਅਬਦੁੱਲ੍ਹਾ ਸਰਬ ਸੰਮਤੀ ਨਾਲ ਚੁਣੇ ਗਏ ਵਿਧਾਇਕ ਦਲ ਨੇ ਨੇਤਾ
ਦੁਆਰਾ: Punjab Bani ਪ੍ਰਕਾਸ਼ਿਤ :Thursday, 10 October, 2024, 05:55 PM

ਉਮਰ ਅਬਦੁੱਲ੍ਹਾ ਸਰਬ ਸੰਮਤੀ ਨਾਲ ਚੁਣੇ ਗਏ ਵਿਧਾਇਕ ਦਲ ਨੇ ਨੇਤਾ
ਸ੍ਰੀਨਗਰ : ਉਮਰ ਅਬਦੁੱਲ੍ਹਾ ਸਰਬ ਸੰਮਤੀ ਨਾਲ ਵਿਧਾਇਕ ਦਲ ਨੇ ਨੇਤਾ ਚੁਣ ਲਏ ਗਏ ਹਨ। ਪਾਰਟੀ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਦੇ ਵਿਧਾਇਕ ਦਲ ਦੀ ਬੈਠਕ ਦੌਰਾਨ ਸਰਬ ਸੰਮਤੀ ਨਾਲ ਉਮਰ ਅਬਦੁੱਲ੍ਹਾ ਨੂੰ ਚੁਣਿਆ ਗਿਆ ਹੈ । ਉਨ੍ਹਾਂ ਕਿਹਾ ਕਿ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਨੂੰ ਲੈ ਕੇ ਸ਼ੁੱਕਰਵਾਰ ਨੂੰ ਗੱਠਜੋੜ ਦੇ ਸਾਂਝੇਦਾਰਾਂ ਦੀ ਮੀਟਿੰਗ ਹੋਵੇਗੀ । ਜਿ਼ਕਰਯੋਗ ਹੈ ਨੈਸ਼ਨਲ ਕਾਨਫਰੰਸ ਨੇ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਵਿਚ 42 ਅਤੇ ਉਨ੍ਹਾਂ ਦੇ ਗੱਠਜੋੜ ਦੇ ਸਾਂਝੇਦਾਰ ਕਾਂਗਰਸ ਨੇ 6 ਅਤੇ ਮਾਰਕਸਵਾਦੀ ਕਮਿਉਨਿਸਟ ਪਾਰਟੀ ਨੇ ਇੱਕ ਸੀਟ ਜਿੱਤੀ ਹੈ ।
