Breaking News ਮੁੱਖ ਮੰਤਰੀ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀਆਂ ਨੂੰ ਦਿੱਤੀ ਵਧਾਈਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਮੁਕਤ ਸਿਹਤਮੰਦ ਪੰਜਾਬ ਤਹਿਤ ਜਨਹਿੱਤ ਸੰਮਤੀ ਵੱਲੋਂ ਕਰਵਾਈ ਵਿਸਾਖੀ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕੀਤਾਸਪੀਕਰ ਸੰਧਵਾਂ ਵੱਲੋਂ ਨਾਭਾ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਵਿਸ਼ਵਕਰਮਾ ਭਵਨ ਦਾ ਉਦਘਾਟਨਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਬਰਿੰਦਰ ਗੋਇਲ ਦੀ ਮੌਜੂਦਗੀ ਵਿੱਚ ਪ੍ਰੋ. ਜਸਵੀਰ ਕੌਰ ਸ਼ੇਰਗਿੱਲ ਨੇ ਮਾਰਕੀਟ ਕਮੇਟੀ ਦਿੜ੍ਹਬਾ ਦੇ ਚੇਅਰਪਰਸਨ ਵਜੋ ਅਹੁਦਾ ਸੰਭਾਲਿਆਡਾ. ਬਲਬੀਰ ਸਿੰਘ ਵੱਲੋਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾਪਟਿਆਲਾ ਪੁਲਿਸ ਨੇ ਰਾਤ ਸਮੇਂ ਗਸ਼ਤ ਕਰਕੇ ਨੱਪੀ ਅਪਰਾਧੀਆਂ ਦੀ ਪੈੜਪੰਜਾਬੀ ਯੂਨੀਵਰਸਿਟੀ ਦਾ ਨਾਮ ਅਤੇ ਲੋਗੋ ਵਰਤ ਕੇ ਕੁੱਝ ਵੈਬਸਾਈਟਾਂ ਦਾਖ਼ਲਿਆਂ ਲਈ ਕਰ ਰਹੀਆਂ ਹਨ ਗੁਮਰਾਹ

ਮਾਂ ਨੈਣਾ ਦੇਵੀ ਮੰਦਰ `ਚ ਮੱਥਾ ਟੇਕਿਆ ਅਤੇ ਪੂਜਾ ਕੀਤੀ ਕੇਂਦਰੀ ਮੰਤਰੀ ਜੇ. ਪੀ. ਨੱਢਾ ਨੇ

ਦੁਆਰਾ: Punjab Bani ਪ੍ਰਕਾਸ਼ਿਤ :Friday, 11 October, 2024, 02:55 PM

ਮਾਂ ਨੈਣਾ ਦੇਵੀ ਮੰਦਰ `ਚ ਮੱਥਾ ਟੇਕਿਆ ਅਤੇ ਪੂਜਾ ਕੀਤੀ ਕੇਂਦਰੀ ਮੰਤਰੀ ਜੇ. ਪੀ. ਨੱਢਾ ਨੇ
ਬਿਲਾਸਪੁਰ : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇ. ਪੀ. ਨੱਢਾ ਨੇ ਸ਼ੁੱਕਰਵਾਰ ਸਵੇਰੇ ਬਿਲਾਸਪੁਰ ਦੇ ਮਾਂ ਨੈਣਾ ਦੇਵੀ ਮੰਦਰ `ਚ ਮੱਥਾ ਟੇਕਿਆ ਅਤੇ ਪੂਜਾ ਕੀਤੀ। ਇਸ ਮੌਕੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਨੱਢਾ ਨੇ ਕਿਹਾ ਕਿ ਅੱਜ ਮੈਨੂੰ ਸ਼ਾਰਦੀਯ ਨਰਾਤਿਆਂ `ਚ ਨੈਨਾ ਦੇਵੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ ਹੈ। ਦੇਵੀ ਮਾਂ ਦੇ ਦਰਸ਼ਨ ਕਰ ਕੇ ਸਾਨੂੰ ਸਮਾਜ ਅਤੇ ਦੇਸ਼ ਦੀ ਭਲਾਈ ਲਈ ਕੰਮ ਕਰਨ ਲਈ ਨਵੀਂ ਊਰਜਾ ਮਿਲੀ ਹੈ। ਅਸੀਂ ਦੇਸ਼ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਆਸ਼ੀਰਵਾਦ ਮੰਗਿਆ ਹੈ ਅਤੇ ਕਿਹਾ ਕਿ ਅਸੀਂ ਵਿਕਸਿਤ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਵਿਚ ਯੋਗਦਾਨ ਪਾ ਸਕਦੇ ਹਾਂ। ਇਸ ਦਰਮਿਆਨ ਨਰਾਤਿਆਂ ਦੇ ਨੌਵੇਂ ਦਿਨ (ਮਹਾ ਅਸ਼ਟਮੀ) ਦੇ ਮੌਕੇ `ਤੇ ਦੇਸ਼ ਭਰ ਦੇ ਕਈ ਮੰਦਰਾਂ `ਚ ਸਵੇਰ ਦੀ `ਆਰਤੀ` ਕੀਤੀ ਗਈ। `ਆਰਤੀ` ਵਿਚ ਹਿਸਾ ਲੈਣ ਲਈ ਵੱਡੀ ਗਿਣਤੀ `ਚ ਸ਼ਰਧਾਲੂ ਮੰਦਰਾਂ `ਚ ਇਕੱਠੇ ਹੋਏ ਅਤੇ ਦੇਵੀ ਦੁਰਗਾ ਦੀ ਪੂਜਾ ਕੀਤੀ। ਰਾਸ਼ਟਰੀ ਰਾਜਧਾਨੀ ਵਿਚ ਝੰਡੇਵਾਲਾ ਦੇਵੀ ਮੰਦਰ ਵਿਚ ਆਰਤੀ ਕੀਤੀ ਗਈ। ਦੱਸ ਦੇਈਏ ਕਿ ਨਰਾਤਿਆਂ ਦਾ 8ਵਾਂ ਦਿਨ ਮਾਂ ਦੁਰਗਾ ਦੇ 8ਵੇਂ ਰੂਪ ਨੂੰ ਸਮਰਪਿਤ ਹੈ, ਜੋ ਪਵਿੱਤਰਤਾ, ਸ਼ਾਂਤੀ ਅਤੇ ਸਥਿਰਤਾ ਦਾ ਪ੍ਰਤੀਕ। ਨਰਾਤਿਆਂ ਦਾ ਤਿਉਹਾਰ ਰਾਖਸ਼ਸ ਮਹਿਸ਼ਾਸੁਰ ਦੀ ਹਾਰ ਅਤੇ ਬੁਰਾਈ `ਤੇ ਚੰਗਿਆਈ ਦੀ ਜਿੱਤ ਦਾ ਸਨਮਾਨ ਕਰਦਾ ਹੈ। ਸ਼ਾਰਦੀਯ ਨਰਾਤੇ ਦੇ 10ਵੇਂ ਦਿਨ ਨੂੰ ਦੁਸਹਿਰੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਸ਼ਾਰਦੀਯ ਨਰਾਤੇ ਦੇ 9ਵੇਂ ਦਿਨ ਮਾਂ ਦੁਰਗਾ ਅਤੇ ਉਨ੍ਹਾਂ ਦੇ 9 ਅਵਤਾਰਾਂ, ਜਿਨ੍ਹਾਂ ਨੂੰ ਨਵਦੁਰਗਾ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਦੀ ਪੂਜਾ ਲਈ ਹੈ। ਸੰਸਕ੍ਰਿਤ ਵਿਚ ਨਰਾਤਿਆਂ ਦਾ ਅਰਥ ਹੈ `ਨੌਂ ਰਾਤਾ`।