ਫੌਜੀ ਦੀ ਪਤਨੀ ਦਾ ਕਤਲ ਹੋਣ ਤੇ ਪਰਿਵਾਰਕ ਮੈਂਬਰਾਂ ਲਾਸ਼ ਚੌਂਕ ਵਿਚ ਰੱਖ ਪਾਇਆ ਭੜਥੂ

ਦੁਆਰਾ: Punjab Bani ਪ੍ਰਕਾਸ਼ਿਤ :Friday, 11 October, 2024, 01:29 PM

ਫੌਜੀ ਦੀ ਪਤਨੀ ਦਾ ਕਤਲ ਹੋਣ ਤੇ ਪਰਿਵਾਰਕ ਮੈਂਬਰਾਂ ਲਾਸ਼ ਚੌਂਕ ਵਿਚ ਰੱਖ ਪਾਇਆ ਭੜਥੂ
ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਮੈਨਪੁਰੀ ‘ਚ ਕਰਹਲ ਚੌਰਾਹੇ ਨੇੜੇ ਮੁਹੱਲਾ ਸਿ਼ੰਗਾਰ ਨਗਰ ‘ਚ ਕਿਰਾਏ ‘ਤੇ ਰਹਿਣ ਵਾਲੀ ਫੌਜੀ ਦੀ ਪਤਨੀ ਦਾ ਕਤਲ ਹੋ ਜਾਣ ਤੇ ਰੋਸ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਲਾਸ਼ ਚੌਂਕ ਵਿਚ ਰੱਖ ਕੇ ਹੰਗਾਮਾ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਪਤਨੀ ਦੇ ਕਾਤਲ ਪਤੀ ਅਤੇ ਉਸ ਦੇ ਜੀਜਾ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਦੋਸ਼ੀ ਸਿਪਾਹੀ ‘ਤੇ ਆਪਣੀ ਪਤਨੀ ਨੂੰ ਵਰਗਲਾ ਕੇ ਘਰੋਂ ਭਜਾ ਕੇ ਲਿਜਾਣ, ਕਤਲ ਕਰਨ ਅਤੇ ਲਾਸ਼ ਮਥੁਰਾ ‘ਚ ਸੁੱਟਣ ਦਾ ਦੋਸ਼ ਸੀ। ਫਿਲਹਾਲ ਪੁਲਸ ਨੇ ਦੋਸ਼ੀ ਫੌਜੀ ਦੇ ਪਤੀ ਅਤੇ ਉਸ ਦੇ ਜੀਜਾ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਹੈ।ਜਾਣਕਾਰੀ ਮੁਤਾਬਕ ਘਿਰੌਰ ਥਾਣਾ ਖੇਤਰ ਦੇ ਨਹਿਲੀ ਨਿਵਾਸੀ ਫੌਜੀ ਗੌਰਵ ਚੌਹਾਨ ਦੀ ਪਤਨੀ ਸਰਿਤਾ ਆਪਣੇ ਪਤੀ ਅਤੇ ਸਹੁਰੇ ਤੋਂ ਵੱਖ ਰਹਿੰਦੀ ਸੀ ਅਤੇ ਮੈਨਪੁਰੀ ਦੇ ਮੁਹੱਲਾ ਸ਼ਿੰਗਾਰ ਨਗਰ ‘ਚ ਆਪਣੇ ਇਕ ਬੱਚੇ ਨਾਲ ਕਿਰਾਏ ‘ਤੇ ਰਹਿੰਦੀ ਸੀ । ਪਤਨੀ ਨੇ ਦੋਸ਼ ਲਾਇਆ ਕਿ ਉਸ ਦਾ ਸਿਪਾਹੀ ਪਤੀ ਦੂਜੀ ਔਰਤ ਨੂੰ ਰੱਖਦਾ ਹੈ । ਇਸ ਸਬੰਧੀ ਕਈ ਵਾਰ ਪੰਚਾਇਤਾਂ ਵੀ ਕਰਵਾਈਆਂ ਗਈਆਂ ਪਰ ਗੱਲ ਸਿਰੇ ਨਹੀਂ ਚੜ੍ਹੀ, ਜਿਸ ਤੋਂ ਬਾਅਦ ਉਹ ਮੈਨਪੁਰੀ ਦੇ ਕਰਹਲ ਚੌਰਾਹੇ ‘ਤੇ ਮੁਹੱਲੇ ‘ਚ ਕਿਰਾਏ ‘ਤੇ ਕਮਰਾ ਲੈ ਕੇ ਵੱਖ ਰਹਿਣ ਲੱਗੀ ।