275 ਪੰਚਾਇਤੀ ਚੋਣਾਂ `ਤੇ ਰੋਕ ਲਗਾਉਣ ਦੇ ਫੈਸਲੇ ਤੇ ਹਾਈਕੋਰਟ ਨੇ ਪ੍ਰਗਟ ਕੀਤਾ ਇਤਰਾਜ

ਦੁਆਰਾ: Punjab Bani ਪ੍ਰਕਾਸ਼ਿਤ :Friday, 11 October, 2024, 12:48 PM

275 ਪੰਚਾਇਤੀ ਚੋਣਾਂ `ਤੇ ਰੋਕ ਲਗਾਉਣ ਦੇ ਫੈਸਲੇ ਤੇ ਹਾਈਕੋਰਟ ਨੇ ਪ੍ਰਗਟ ਕੀਤਾ ਇਤਰਾਜ
ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਅੱਜ ਦੀ ਸੁਣਵਾਈ ਵਿੱਚ 275 ਪੰਚਾਇਤੀ ਚੋਣਾਂ `ਤੇ ਰੋਕ ਲਗਾਉਣ ਦੇ ਫੈਸਲੇ ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਸੰਯੁਕਤ ਪਟੀਸ਼ਨ ਦੇ ਆਧਾਰ `ਤੇ ਚੋਣਾਂ `ਤੇ ਰੋਕ ਲਗਾਉਣਾ ਠੀਕ ਨਹੀਂ ਹੈ। ਹਰ ਪੰਚਾਇਤ ਦੇ ਮਸਲੇ ਸੁਣੇ ਜਾਣ ਅਤੇ ਫਿਰ ਹੀ ਕੋਈ ਫੈਸਲਾ ਲਿਆ ਜਾਵੇ।ਅਦਾਲਤ ਨੇ ਕਿਹਾ ਕਿ ਸਾਰੀਆਂ ਰਿੱਟ ਪਟੀਸ਼ਨਾਂ ਦੀ ਸੁਣਵਾਈ ਹੁਣ ਸੋਮਵਾਰ ਨੂੰ ਹੋਵੇਗੀ ਅਤੇ ਇਹ ਵੀ ਯਕੀਨ ਦਵਾਇਆ ਕਿ ਪਟੀਸ਼ਨਾਂ ਦੀ ਇੱਕ-ਇੱਕ ਕਰਕੇ ਸੁਣਵਾਈ ਕੀਤੀ ਜਾਵੇਗੀ ।