ਕਾਂਗਰਸ ਦੇ ਸਾਬਕਾ ਕੌਂਸਲਰ ਦਾ ਗੋਲੀ ਮਾਰ ਕੇ ਕਤਲ
ਦੁਆਰਾ: Punjab Bani ਪ੍ਰਕਾਸ਼ਿਤ :Friday, 11 October, 2024, 12:07 PM

ਕਾਂਗਰਸ ਦੇ ਸਾਬਕਾ ਕੌਂਸਲਰ ਦਾ ਗੋਲੀ ਮਾਰ ਕੇ ਕਤਲ
ਉਜੈਨ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਉਜੈਨ `ਚ ਸ਼ੁੱਕਰਵਾਰ ਸਵੇਰੇ ਕਾਂਗਰਸ ਦੇ ਇਕ ਸਾਬਕਾ ਕੌਂਸਲਰ ਦਾ ਉਨ੍ਹਾਂ ਦੇ ਘਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੀ ਪਤਨੀ ਨੂੰ ਹਿਰਾਸਤ `ਚ ਲੈ ਲਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਨੀਲਗੰਗਾ ਥਾਣਾ ਖੇਤਰ ਦੇ ਅਧੀਨ ਵਜ਼ੀਰ ਪਾਰਕ ਕਾਲੋਨੀ `ਚ ਸਵੇਰੇ 5 ਵਜੇ ਹਾਜ਼ੀ ਕਲੀਮ ਖਾਨ ਉਰਫ਼ ਗੁੱਡੂ (60) ਨੂੰ ਉਨ੍ਹਾਂ ਦੇ ਘਰ ਸਿਰ `ਚ ਗੋਲੀ ਮਾਰ ਦਿੱਤੀ ਗਈ ।
