ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸਸ਼ਤਰ ਭੇਂਟ, ਪ੍ਰਬੰਧਕਾਂ ਨੂੰ ਸੌਂਪੀ 12 ਬੌਰ ਦੀ ਰਾਈਫਲ

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸਸ਼ਤਰ ਭੇਂਟ, ਪ੍ਰਬੰਧਕਾਂ ਨੂੰ ਸੌਂਪੀ 12 ਬੌਰ ਦੀ ਰਾਈਫਲ
ਗੁਰਦੁਆਰਾ ਪ੍ਰਬੰਧਕਾਂ ਨੇ ਭਾਈ ਵਿਰਕਮ ਸਿੰਘ ਨੂੰ ਸਿਰੋਪਾਓ ਭੇਂਟ ਕਰਕੇ ਕੀਤਾ ਸਨਮਾਨਤ
ਪਟਿਆਲਾ 15 ਅਕਤੂਬਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਗੁਰੂ ਦਰਬਾਰ ਵਿਖੇ ਅੱਜ ਇਕ ਸ਼ਰਧਾਲੂ ਵੱਲੋਂ ਗੁਰੂ ਸਾਹਿਬ ਨੂੰ ਸਸ਼ਤਰ ਭੇਂਟ ਕੀਤੇ ਗਏ। ਗੁਰੂ ਘਰ ਪ੍ਰਤੀ ਆਸਥਾ ਰੱਖਣ ਵਾਲੇ ਅਕਸਰ ਗੁਰੂ ਘਰ ਪਹੁੰਚ ਕੇ ਗੁਰੂ ਘਰ ਦੇ ਲੰਗਰਾਂ ਅਤੇ ਰਸਦ ਤੋਂ ਇਲਾਵਾ ਬਰਤਨਾਂ ਤੇ ਭਾਂਡਿਆਂ ਦੇ ਰੂਪ ਵਿਚ ਨਿਰੰਤਰ ਸੇਵਾ ਕਰਦੇ ਹਨ ਪ੍ਰੰਤੂ ਅੱਜ ਇਕ ਸ਼ਰਧਾਲੂ ਨੇ ਨਿਵੇਕਲੀ ਪਹਿਲ ਕਰਦਿਆਂ ਨੌਵੇਂ ਪਾਤਸ਼ਾਹ ਦੇ ਅਸਥਾਨ ’ਤੇ ਨਤਮਸਤਕ ਹੋ ਕੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ 12 ਬੋਰ ਦੀ ਰਾਈਫਰ ਸਸ਼ਤਰ ਵਜੋਂ ਭੇਂਟ ਕੀਤੀ। ਇਸ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਅਤੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਕਿਹਾ ਕਿ ਗੁਰੂ ਘਰ ਪ੍ਰਤੀ ਆਸਥਾ ਰੱਖਣ ਵਾਲਿਆਂ ਕਾਰਨ ਗੁਰੂ ਘਰ ਵਿਚ ਕਿਸੇ ਵੀ ਤਰ੍ਹਾਂ ਤੋਟ ਨਹੀਂ ਰਹਿੰਦੀ। ਉਨ੍ਹਾਂ ਕਿਹਾ ਕਿ ਅਕਸਰ ਗੁਰੂ ਘਰ ਸ਼ਰਧਾ ਸਤਿਕਾਰ ਰੱਖਕੇ ਗੁਰੂ ਘਰ ਵੱਖ ਵੱਖ ਤਰਾਂ ਦੀ ਸੇਵਾ ਮਹਾਨ ਕਾਰਜਾਂ ਦੇ ਰੂਪ ਵਿਚ ਕਰਦੇ ਹਨ, ਪ੍ਰੰਤੂ ਅੱਜ ਵਿਕਰਮ ਸਿੰਘ ਸਪੁੱਤਰ ਪਿਆਰਾ ਸਿੰਘ ਜੋ ਪਿੰਡ ਖੇੜੀ ਮੂਸਲੇਮਾਨੀ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲੇ ਨੇ ਆਪਣੀ ਆਸਥਾ ਅਨੁਸਾਰ ਸਸ਼ਤਰ ਭੇਂਟ ਕੀਤਾ। ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਖਾਲਸਾ ਪੰਥ ਦੀਆਂ ਰਵਾਇਤਾਂ ਵਿਚ ਸਸ਼ਤਰ ਸ਼ਾਮਲ ਹਨ ਅਤੇ ਗੁਰੂ ਸਾਹਿਬਾਨ ਵੱਲੋਂ ਚਲਾਈ ਪ੍ਰੰਪਰਾ ਅਤੇ ਗੁਰਬਾਣੀ ਫਲਸਫੇ ਵਿਚ ਬਾਣੀ ਬਾਣੇ ਦਾ ਧਾਰਨੀ ਅਤੇ ਸਸ਼ਤਰਧਾਰੀ ਹੋਣਾ ਸ਼ਾਮਲ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਨੇ ਭਾਈ ਵਿਕਰਮ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕੀਤਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਸੁਰਜੀਤ ਸਿੰਘ ਕੌਲੀ, ਭਾਗ ਸਿੰਘ ਚੌਹਾਨ, ਆਤਮ ਪ੍ਰਕਾਸ਼ ਸਿੰਘ ਬੇਦੀ, ਮਨਦੀਪ ਸਿੰਘ ਭਲਵਾਨ, ਇੰਸਪੈਕਟਰ ਤਰਸੇਮ ਸਿੰਘ ਉਗੋਕੇ, ਭਾਈ ਦਰਸ਼ਨ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਰਣਸ਼ਰਨ ਸਿੰਘ ਮੁਲਤਾਨੀ ਆਦਿ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਅਧਿਕਾਰੀ ਆਦਿ ਸ਼ਾਮਲ ਸਨ।
