ਪਿੰਡ ਕਰਮਗੜ੍ਹ `ਚ ਵੋਟਾਂ ਤੋਂ ਪਹਿਲਾਂ ਦੇਰ ਰਾਤ ਹੋਈ ਲੜਾਈ `ਚ ਪੰਚੀ ਦੀ ਚੋਣ ਲੜ ਰਹੇ ਉਮੀਦਵਾਰ `ਤੇ ਦੂਜੇ ਗੁੱਟ ਵੱਲੋਂ ਹਮਲਾ ਕਰ ਕੇ ਸੱਟਾਂ ਮਾਰ ਕੀਤਾ ਜ਼ਖ਼ਮੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 15 October, 2024, 01:36 PM

ਪਿੰਡ ਕਰਮਗੜ੍ਹ `ਚ ਵੋਟਾਂ ਤੋਂ ਪਹਿਲਾਂ ਦੇਰ ਰਾਤ ਹੋਈ ਲੜਾਈ `ਚ ਪੰਚੀ ਦੀ ਚੋਣ ਲੜ ਰਹੇ ਉਮੀਦਵਾਰ `ਤੇ ਦੂਜੇ ਗੁੱਟ ਵੱਲੋਂ ਹਮਲਾ ਕਰ ਕੇ ਸੱਟਾਂ ਮਾਰ ਕੀਤਾ ਜ਼ਖ਼ਮੀ
ਬਰਨਾਲਾ : ਪਿੰਡ ਕਰਮਗੜ੍ਹ `ਚ ਵੋਟਾਂ ਤੋਂ ਪਹਿਲਾਂ ਦੇਰ ਰਾਤ ਹੋਈ ਲੜਾਈ `ਚ ਪੰਚੀ ਦੀ ਚੋਣ ਲੜ ਰਹੇ ਉਮੀਦਵਾਰ `ਤੇ ਦੂਜੇ ਗੁੱਟ ਵੱਲੋਂ ਹਮਲਾ ਕਰ ਕੇ ਸੱਟਾਂ ਮਾਰਨ ਦੀਆਂ ਖ਼ਬਰਾਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਮਲੇ `ਚ ਜ਼ਖ਼ਮੀ ਹੋਏ ਪੰਚੀ ਦੇ ਉਮੀਦਵਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਨਾਲ ਗੱਡੀ `ਚ ਪਿੰਡ ਦੇਰ ਰਾਤ ਘਰ ਜਾ ਰਹੇ ਸਨ ਤਾਂ ਸਰਪੰਚੀ ਦੀ ਚੋਣ ਲੜ ਰਹੇ ਦੂਜੇ ਗਰੁੱਪ ਦੇ 20 ਤੋਂ 25 ਵਿਅਕਤੀਆਂ ਨੇ ਉਹਨਾਂ ਦੀ ਗੱਡੀ ਅੱਗੇ ਮੋਟਰਸਾਈਕਲ ਲਗਾ ਕੇ ਗੱਡੀ ਨੂੰ ਘੇਰ ਲਿਆ ਤੇ ਉਹਨਾਂ ਉੱਪਰ ਰਾਡਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲੇ ਦੌਰਾਨ ਉਨ੍ਹਾਂ ਦੇ ਸਿਰ `ਚ ਗੰਭੀਰ ਸੱਟਾਂ ਲੱਗੀਆਂ ਤੇ ਉਨ੍ਹਾਂ ਦੇ ਸਾਥੀ ਨੂੰ ਵੀ ਜ਼ਖਮੀ ਕਰ ਦਿੱਤਾ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਦੋਵੇਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ। ਪੁਲਸ ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਮਹਿਲ ਕਲਾਂ ਸੁਬੇਗ ਸਿੰਘ ਨੇ ਦੱਸਿਆ ਕਿ ਪਿੰਡ ਕਰਮਗੜ੍ਹ ਵਿਖੇ ਵੋਟਾਂ ਦੇ ਮਾਮਲੇ `ਚ ਲੜਾਈ ਹੋਈ ਹੈ, ਜਿਸ `ਚ ਇੱਕ ਪੰਚੀ ਦੇ ਉਮੀਦਵਾਰ ਤੇ ਇੱਕ ਹੋਰ ਉਮੀਦਵਾਰ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਇਸ ਮਾਮਲੇ `ਚ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।