ਨਾਭਾ ਬਲਾਕ ਦੇ ਪਿੰਡ ਉਪਲਾਂ ਵਿੱਚ ਲੋਕਾਂ ਨੇ ਚੋਣਾਂ ਦਾ ਕੀਤਾ ਬਾਈਕਾਟ

ਦੁਆਰਾ: Punjab Bani ਪ੍ਰਕਾਸ਼ਿਤ :Tuesday, 15 October, 2024, 12:27 PM

ਨਾਭਾ ਬਲਾਕ ਦੇ ਪਿੰਡ ਉਪਲਾਂ ਵਿੱਚ ਲੋਕਾਂ ਨੇ ਚੋਣਾਂ ਦਾ ਕੀਤਾ ਬਾਈਕਾਟ
ਨਾਭਾ : ਨਾਭਾ ਬਲਾਕ ਦੇ ਪਿੰਡ ਉਪਲਾਂ ਵਿੱਚ ਲੋਕਾਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ। ਚੋਣਾਂ ਦੇ ਐਲਾਨ ਸਮੇਂ ਹੀ ਲੋਕਾਂ ਨੇ ਪਿੰਡ ਵਿੱਚ ਬਾਈਕਾਟ ਕਰ ਦਿੱਤਾ ਗਿਆ ਸੀ ਕਿਉਂਕਿ ਇਹ ਪਿੰਡ ਲਗਾਤਾਰ ਰਿਜ਼ਰਵ ਚੱਲਦਾ ਰਿਹਾ ਹੈ। ਭਾਵੇਂ ਕਿ ਇਸ ਪਿੰਡ ਦੇ ਵਿੱਚ 350 ਵੋਟ ਹੈ ਤੇ ਉਹਨਾਂ ਵਿੱਚ ਐਸੀ ਭਾਈਚਾਰੇ ਦੀਆਂ ਦੀਆਂ 25 ਤੋਂ 30 ਵੋਟਾਂ ਹੀ ਹਨ। ਲੋਕਾਂ ਨੇ ਕਿਹਾ ਕਿ ਪਿਛਲੇ ਸਾਲਾਂ ਤੋਂ ਬਿਲਕੁਲ ਵੀ ਵਿਕਾਸ ਨਹੀਂ ਹੋਇਆ, ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕੀਤੀ ਸੀ ਕਿ ਸਾਡਾ ਪਿੰਡ ਜਰਨਲ ਕੀਤਾ ਜਾਵੇ, ਨਾ ਸਾਡੀ ਸਰਕਾਰ ਨੇ ਸੁਣੀ ਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ, ਇਸ ਕਰਕੇ ਅਸੀਂ ਪਿੰਡ ਵਿੱਚ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ ।