ਪੰਚਾਇਤੀ ਚੋਣਾਂ ਦੌਰਾਨ ਪਿੰਡ ਸੋਹਣ ਸੈਣ ਭਗਤ ’ਚ ਚੱਲੀਆਂ ਗੋਲ਼ੀਆਂ
ਦੁਆਰਾ: Punjab Bani ਪ੍ਰਕਾਸ਼ਿਤ :Tuesday, 15 October, 2024, 10:47 AM

ਪੰਚਾਇਤੀ ਚੋਣਾਂ ਦੌਰਾਨ ਪਿੰਡ ਸੋਹਣ ਸੈਣ ਭਗਤ ’ਚ ਚੱਲੀਆਂ ਗੋਲ਼ੀਆਂ
ਤਰਨਤਾਰਨ : ਪੰਜਾਬ ਜਿ਼ਲਾ ਤਰਨਤਾਰਨ ਦੇ ਪਿੰਡ ਸੋਹਲ ਸੈਨ ਭਗਤ ਵਿੱਚ ਪੋਲਿੰਗ ਬੂਥ ਦੇ ਬਾਹਰ ਗੋਲੀ ਚੱਲਣ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੋਟ ਪਾਉਣ ਲਈ ਕਤਾਰ `ਚ ਖੜ੍ਹੇ ਲੋਕਾਂ `ਚ ਝਗੜਾ ਹੋ ਗਿਆ । ਜਿਸ ਤੋਂ ਬਾਅਦ ਇਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਇੱਕ ਵਿਅਕਤੀ ਦੀ ਲੱਤ ਵਿੱਚ ਗੋਲੀ ਲੱਗੀ ਹੈ। ਜਿਸ ਨੂੰ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਇਆ ਗਿਆ। ਪੋਲਿੰਗ ਬੂਥ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਮੁਹਾਲੀ ਦੇ ਬਡਮਾਜਰਾ ਵਿੱਚ ਪੰਚਾਇਤੀ ਚੋਣਾਂ ਚੱਲ ਰਹੀਆਂ ਹਨ। ਇੱਥੇ ਕੁੱਲ 6500 ਵੋਟਰ ਹਨ। ਇਨ੍ਹਾਂ ਵੋਟਰਾਂ ਵਿੱਚੋਂ ਜ਼ਿਆਦਾਤਰ ਪ੍ਰਵਾਸੀ ਹਨ। ਸਥਿਤੀ ਇਹ ਹੈ ਕਿ ਇੱਥੇ ਉਮੀਦਵਾਰਾਂ ਨੂੰ ਹਿੰਦੀ ਵਿੱਚ ਪੋਸਟਰ ਲਗਾਉਣੇ ਪੈ ਰਹੇ ਹਨ। ਇਸ ਪਿੰਡ ‘ਚ ਸਰਪੰਚੀ ਦੇ 9 ਉਮੀਦਵਾਰ ਪਰਵਾਸੀ ਹਨ ਤੇ ਸਿਰਫ਼ ਇੱਕ ਉਮੀਦਵਾਰ ਪੰਜਾਬੀ ਹੈ ।
