ਪਿੰਡ ਡਗਾਣਾ ਖ਼ੁਰਦ ਵਿਖੇ ਸਰਪੰਚੀ ਅਹੁਦੇ ਤੇ ਪ੍ਰਵਾਸੀ ਮਜ਼ਦੂਰ ਨੇ ਕੀਤੀ ਜਿੱਤ ਹਾਸਲ

ਦੁਆਰਾ: Punjab Bani ਪ੍ਰਕਾਸ਼ਿਤ :Wednesday, 16 October, 2024, 09:09 AM

ਪਿੰਡ ਡਗਾਣਾ ਖ਼ੁਰਦ ਵਿਖੇ ਸਰਪੰਚੀ ਅਹੁਦੇ ਤੇ ਪ੍ਰਵਾਸੀ ਮਜ਼ਦੂਰ ਨੇ ਕੀਤੀ ਜਿੱਤ ਹਾਸਲ
ਹੁਸਿ਼ਆਰਪੁਰ : ਪੰਜਾਬ ਭਰ ਵਿਚ ਹੋਈਆਂ ਪੰਚਾਇਤੀ ਚੋਣਾਂ ਦਰਮਿਆਨ ਹੁਸ਼ਿਆਰਪੁਰ ਦੇ ਪਿੰਡ ਡਗਾਣਾ ਖ਼ੁਰਦ ਵਿਖੇ ਸਰਪੰਚੀ ਦੀ ਉਮੀਦਵਾਰ ਪ੍ਰਵਾਸੀ ਮਜ਼ਦੂਰ ਨੇ ਜਿੱਤ ਹਾਸਲ ਕਰ ਕੇ ਪਿੰਡ ਦੀ ਸਰਪੰਚੀ `ਤੇ ਕਬਜ਼ਾ ਕਰ ਲਿਆ ਹੈ। ਦੱਸਣਯੋਗ ਹੈ ਕਿ ਪਿੰਡ ਦੀਆਂ ਕੁੱਲ 107 ਵੋਟਾਂ `ਚੋਂ 47 ਵੋਟਾਂ ਲੈ ਕੇ ਰਾਮ ਬਾਈ ਨੇ ਸਰਪੰਚੀ ਦੀਆਂ ਚੋਣਾਂ `ਚ ਜਿੱਤ ਹਾਸਲ ਕਰ ਲਈ ਹੈ, ਜਦਕਿ ਉਸ ਦੀ ਮੁਕਾਬਲੇਬਾਜ਼ ਸੀਮਾ ਨੂੰ ਸਿਰਫ਼ 17 ਵੋਟਾਂ ਹਾਸਲ ਹੋਈਆਂ। ਇਸ ਜਿੱਤ ਮਗਰੋਂ ਉਨ੍ਹਾਂ ਦੇ ਸਮਰਥਕਾਂ `ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਉਹ ਇਕ ਦੂਜੇ ਨੂੰ ਲੱਡੂ ਖੁਆ ਕੇ ਮੂੰਹ ਮਿੱਠਾ ਕਰਵਾ ਰਹੇ ਹਨ।ਜਿੱਤ ਹਾਸਲ ਕਰਨ ਤੋਂ ਬਾਅਦ ਰਾਮ ਬਾਈ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਇਸ ਤੋਂ ਪਹਿਲਾਂ ਵੀ ਇਕ ਵਾਰ ਸਰਪੰਚ ਰਹਿ ਚੁੱਕੇ ਹਨ ਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਦੁਬਾਰਾ ਸਰਪੰਚ ਚੁਣੇ ਜਾਣ `ਤੇ ਉਹ ਲੋਕਾਂ ਦਾ ਧੰਨਵਾਦ ਕਰਦੇ ਹਨ।