ਜਿਮਖਾਨਾ ਚੋਣਾ ਫਰੈਂਡਸ਼ਿਪ ਗਰੁੱਪ ਨੂੰ ਅਦਾਲਤ ਬਾਜ਼ਾਰ, ਕੱਪੜਾ ਅਤੇ ਸਪੇਅਰ ਪਾਰਟ ਐਸੋਸੀਏਸ਼ਨ ਨੇ ਦਿੱਤਾ ਸਮਰਥਨ

ਦੁਆਰਾ: Punjab Bani ਪ੍ਰਕਾਸ਼ਿਤ :Tuesday, 15 October, 2024, 06:16 PM

ਜਿਮਖਾਨਾ ਚੋਣਾ ਫਰੈਂਡਸ਼ਿਪ ਗਰੁੱਪ ਨੂੰ ਅਦਾਲਤ ਬਾਜ਼ਾਰ, ਕੱਪੜਾ ਅਤੇ ਸਪੇਅਰ ਪਾਰਟ ਐਸੋਸੀਏਸ਼ਨ ਨੇ ਦਿੱਤਾ ਸਮਰਥਨ
ਪਟਿਆਲਾ : ਆਗਾਮੀ ਜਿਮਖਾਨਾ ਚੋਣਾ ਦੇ ਮੱਦੇਨਜ਼ਰ ਅੱਜ ਅਦਾਲਤ ਬਾਜ਼ਾਰ ਮਾਰਕੀਟ ਐਸੋਸੀਏਸ਼ਨ, ਕੱਪੜਾ ਐਸੋਸੀਏਸ਼ਨ ਅਤੇ ਸਪੇਅਰ ਪਾਰਟ ਐਸੋਸੀਏਸ਼ਨ ਵੱਲੋਂ ਫਰੈਂਡਸ਼ਿਪ ਗਰੁੱਪ ਦੇ ਸਮੂਹ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ । ਅੱਜ ਜਿਮਖਾਨਾ ਕਲੱਬ ਦੇ ਨਵੇਂ ਚੁਣੇ ਪ੍ਰਧਾਨ ਦੀਪਕ ਕੰਮਪਾਨੀ ਅਤੇ ਸਕੱਤਰ ਦੀ ਚੋਣ ਲੜ ਰਹੇ ਡਾ. ਸੁਖਦੀਪ ਬੋਪਾਰਾਏ, ਹਰਪ੍ਰੀਤ ਸੰਧੂ, ਵਿਕਾਸ ਪੂਰੀ,
ਵਿਨੋਦ ਸ਼ਰਮਾ, ਸੰਚਿਤ ਬਾਂਸਲ ਅਤੇ ਸਮੁੱਚੀ ਟੀਮ ਨੇ ਅਦਾਲਤ ਬਾਜਾਰ ਵਿੱਚ ਪਹੁੰਚ ਕੇ ਆਪਣੇ ਕਲੱਬ ਦੀ ਬਿਹਤਰੀ ਅਤੇ ਭਵਿੱਖ ਵਿੱਚ ਮਿਲਣ ਵਾਲੀਆਂ ਸ਼ਾਨਦਾਰ ਸੁਵਿਧਾਵਾਂ ਲਈ ਸਮੁੱਚੇ ਉਮੀਦਵਾਰਾਂ ਲਈ ਸਮਰਥਨ ਅਤੇ ਵੋਟਾਂ ਮੰਗੀਆਂ । ਇਸ ਮੌਕੇ ਤਿੰਨੋ ਐਸੋਸੀਏਸ਼ਨ ਦੇ ਮੈਂਬਰਾਂ ਨੇ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਨੂੰ ਯਕੀਨ ਦਵਾਇਆ ਕਿ ਉਹਨਾਂ ਦੀ ਟੀਮਾਂ ਦੇ ਸਾਰੇ ਹੀ ਕਲੱਬ ਮੈਂਬਰ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜੇਤੂ ਬਣਾਉਣਗੇ । ਇਸ ਮੌਕੇ ਬਿਕਰਮਜੀਤ ਸਿੰਘ, ਕਰਨ ਗੌੜ, ਰਾਹੁਲ ਮਹਿਤਾ, ਜਤਿਨ ਗੋਇਲ, ਡਾ.ਅੰਨਸ਼ੂਮਨ ਖਰਬੰਦਾ, ਅਵਿਨਾਸ਼ ਗੁਪਤਾ, ਪ੍ਰਦੀਪ ਸਿੰਗਲਾ ਤੋਂ ਇਲਾਵਾ, ਅਨਿਲ ਮੰਗਲਾ, ਗੁਰੂਪਿਆਰ ਜੱਗੀ, ਗੁਰਮੀਤ ਸਿੰਘ ਜੱਗੀ, ਜਤਿਨ ਮਿੱਤਲ, ਅਕਸ਼ੇ ਗੋਪਾਲ, ਸੁਨੀਲ ਅਗਰਵਾਲ, ਸਹਿਜ ਜੱਗੀ, ਅਜੇ ਬਾਂਸਲ, ਅਕਸ਼ੇ ਬਾਂਸਲ, ਸੰਦੀਪ ਮਿੱਤਲ, ਵਿਨੋਦ ਚੋਪੜਾ, ਕਮਲਜੀਤ ਸਿੰਘ, ਜਗਜੋਤ ਸਭਰਵਾਲ, ਕਮਲ ਗਰਗ, ਰਜੀਵ ਗੁਪਤਾ, ਆਸ਼ੀਸ਼ ਜੈਨ, ਸੰਜੀਵ ਬਾਂਸਲ, ਕੁਨਾਲ ਗੁਪਤਾ ਅਤੇ ਸੰਦੀਪ ਮਿੱਤਲ ਆਦਿ ਹਾਜ਼ਰ ਸਨ।