ਮੋਹਾਲੀ 'ਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਦੁਆਰਾ: Punjab Bani ਪ੍ਰਕਾਸ਼ਿਤ :Monday, 14 October, 2024, 02:59 PM

ਮੋਹਾਲੀ ‘ਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਚੰਡੀਗੜ੍ਹ : ਮੋਹਾਲੀ ਦੇ ਬਲੌਗੀ ਵਿਚ ਇੱਕ 19 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ, ਚਾਰ ਤੋਂ ਪੰਜ ਲੋਕਾਂ ਦੇ ਵਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ । ਜਾਣਕਾਰੀ ਇਹ ਹੈ ਕਿ, ਦੁਸਿਹਰੇ ਦੇ ਮੇਲੇ ਦੌਰਾਨ ਨੌਜਵਾਨ ਦਾ ਕੁੱਝ ਅਣਪਛਾਤੇ ਲੋਕਾਂ ਦੇ ਨਾਲ ਝਗੜਾ ਹੋਇਆ ਸੀ, ਜਿਸ ਮਗਰੋਂ ਉਨ੍ਹਾਂ ਦੇ ਵਲੋਂ ਨੌਜਵਾਨ ਤੇ ਹਮਲਾ ਕਰ ਦਿੱਤਾ ਗਿਆ ।