ਕਲੱਬ ਦੀ ਬਿਹਤਰੀ ਲਈ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਦਾ ਜਿੱਤਣਾ ਜ਼ਰੂਰੀ : ਡਾ. ਸੁਧੀਰ ਵਰਮਾ

ਕਲੱਬ ਦੀ ਬਿਹਤਰੀ ਲਈ ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਦਾ ਜਿੱਤਣਾ ਜ਼ਰੂਰੀ : ਡਾ. ਸੁਧੀਰ ਵਰਮਾ
-ਡਾਕਟਰ ਅਤੇ ਇੰਜੀਨੀਅਰ ਗਰੁੱਪ ਨੇ ਫਰੈਂਡਸ਼ਿਪ ਗਰੁੱਪ ਨੂੰ ਦਿੱਤਾ ਸਮਰਥਨ
ਪਟਿਆਲਾ : ਡਾਕਟਰ ਅਤੇ ਇੰਜੀਨੀਅਰ ਗਰੁੱਪ ਵਲੋਂ ਅੱਜ ਫਰੈਂਡਸ਼ਿਪ ਗਰੁੱਪ ਦੇ ਸਮੂਹ ਉਮੀਦਵਾਰਾਂ ਨੂੰ ਇਕ ਭਰਵੀਂ ਮੀਟਿੰਗ ਕਰਕੇ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਡਾ. ਸੁਧੀਰ ਵਰਮਾ ਅਤੇ ਹੋਰ ਮੈਂਬਰਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਕਲੱਬ ਸਾਰਿਆਂ ਲਈ ਇਕ ਪਰਿਵਾਰ ਦੀ ਤਰ੍ਹਾਂ ਹੈ, ਜਿਸ ਵਿਚ ਸਾਰੇ ਹੀ ਮੈਂਬਰ ਵਧੀਆ ਮਾਹੌਲ ਵਿਚ ਕਲੱਬ ਦੀਆਂ ਸਾਰੀਆਂ ਸਹੂਲਤਾਂ ਦਾ ਆਨੰਦ ਮਾਣਦੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਲੱਬ ਦੀ ਬਿਹਤਰੀ ਲਈ ਫਰੈਂਡਸ਼ਿਪ ਗਰੁੱਪ ਦੇ ਸਮੂਹ ਉਮੀਦਵਾਰਾਂ ਦਾ ਜਿੱਤਣਾ ਜ਼ਰੂਰੀ ਹੈ ਤਾਂ ਜੋ ਕਲੱਬ ਵਿਚ ਵਧੀਆ ਸਹੂਲਤਾਂ, ਖਾਣਾ ਅਤੇ ਮਨੋਰੰਜਨ ਸਹੂਲਤਾਂ ਲਗਾਤਾਰ ਬਰਕਰਾਰ ਰਹਿਣ। ਇਸ ਮੌਕੇ ਦੀਪਕ ਕੰਪਾਨੀ, ਡਾ. ਸੁਖਦੀਪ ਸਿੰਘ ਬੋਪਾਰਾਏ, ਹਰਪ੍ਰੀਤ ਸੰਧੂ, ਵਿਪਨ ਸ਼ਰਮਾ, ਵਿਨੋਦ ਸ਼ਰਮਾ, ਜਤਿਨ ਗੋਇਲ, ਕਰਨ ਗੌੜ, ਡਾ. ਅੰਸ਼ੁਮਨ ਖਰਬੰਦਾ, ਰਾਹੁਲ ਮਹਿਤਾ, ਬਿਕਰਮਜੀਤ ਸਿੰਘ, ਅਵਿਨਾਸ਼ ਗੁਪਤਾ, ਪ੍ਰਦੀਪ ਕੁਮਾਰ ਸਿੰਗਲਾ ਤੋਂ ਇਲਾਵਾ ਇੰਜ. ਏ.ਪੀ. ਗਰਗ ਡਾ.ਬੀ. ਐਲ. ਭਾਰਦਵਾਜ, ਬੀ.ਡੀ. ਗੁਪਤਾ, ਨੀਰਜ ਵਤਸ, ਰਾਧੇ ਸ਼ਾਮ ਗੋਇਲ, ਐਚ.ਪੀ.ਐਸ. ਬਜਾਜ, ਸੰਚਿਤ ਬਾਂਸਲ, ਵਿਨੇ ਵਤਰਾਣਾ, ਐਮ.ਐਸ.ਭਿੰਡਰ, ਪਰਮਜੀਤ ਗੋਇਲ, ਡਾ. ਵੈਲਥੀ, ਰਜਿੰਦਰ ਢੋਡੀ, ਮੋਹਿਤ ਢੋਡੀ, ਜਤਿੰਦਰ ਭਾਰਦਵਾਜ, ਜਸਵਿੰਦਰ ਜੁਲਕਾ ਤੋਂ ਇਲਾਵਾ ਹੋਰ ਵੀ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ ।
