ਬੱਚੇ ਦਾ ਇਲਾਜ ਕਰਵਾਉਣ ਲਈ ਬਾਲ ਸਿਹਤ ਸੰਸਥਾ ਗਈ 26 ਸਾਲਾ ਔਰਤ ਨਾਲ ਸਿਹਤ ਕਰਮਚਾਰੀ ਕੀਤੀ ਛੇੜਛਾੜ

ਦੁਆਰਾ: Punjab Bani ਪ੍ਰਕਾਸ਼ਿਤ :Monday, 16 September, 2024, 06:43 PM

ਬੱਚੇ ਦਾ ਇਲਾਜ ਕਰਵਾਉਣ ਲਈ ਬਾਲ ਸਿਹਤ ਸੰਸਥਾ ਗਈ 26 ਸਾਲਾ ਔਰਤ ਨਾਲ ਸਿਹਤ ਕਰਮਚਾਰੀ ਕੀਤੀ ਛੇੜਛਾੜ
ਕੋਲਕਾਤਾ : ਭਾਰਤ ਦੇਸ਼ ਦੇ ਕੋਲਕਾਤਾ ਦੇ ਇਕ ਸਰਕਾਰੀ ਹਸਪਤਾਲ (ਬਾਲ ਸਿਹਤ ਸੰਸਥਾ) ਆਪਣੇ ਬੱਚੇ ਦਾ ਇਲਾਜ ਕਰਵਾਉਣ ਗਈ 26 ਸਾਲਾ ਮਹਿਲਾ ਨਾਲ ਹਸਪਤਾਲ ਦੇ ਹੀ ਇਕ ਸਿਹਤ ਕਰਮਚਾਰੀ ਵਲੋਂ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਜਾਣਕਾਰ ਅਨੁਸਾਰ ਪੀੜਤ ਔਰਤ ਕੋਲਕਾਤਾ ਦੇ ਅਲੀਪੁਰ ਇਲਾਕੇ ਦੀ ਰਹਿਣ ਵਾਲੀ ਹੈ। ਔਰਤ ਦੀ ਸਿ਼ਕਾਇਤ ਦੇ ਆਧਾਰ ‘ਤੇ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਦੀ ਪਹਿਚਾਣ 26 ਸਾਲਾ ਤਨਯ ਪਾਲ ਵਜੋਂ ਹੋਈ ਹੈ ਜੋ ਹਸਪਤਾਲ ਵਿੱਚ ਵਾਰਡ ਬੁਆਏ ਵਜੋਂ ਕੰਮ ਕਰਦਾ ਸੀ। ਉਹ ਬੱਚਿਆਂ ਦੇ ਵਾਰਡ ਵਿੱਚ ਗਿਆ ਅਤੇ ਸੌਂ ਰਹੀ ਔਰਤ ਨੂੰ ਗਲਤ ਤਰੀਕੇ ਨਾਲ ਛੂਹਣ ਲੱਗਾ। ਉਸਦੇ ਕੱਪੜੇ ਉਤਾਰ ਦਿੱਤੇ। ਸਿ਼ਕਾਇਤ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ ਵਿੱਚ ਵੀ ਰਿਕਾਰਡ ਕਰ ਲਿਆ ਹੈ।ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਸਬੰਧੀ ਸਿ਼ਕਾਇਤ ਮਿਲਣ ‘ਤੇ ਕੋਲਕਾਤਾ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਤੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਪੁਲਸ ਨੇ ਮੁਲਜ਼ਮ ਤਨਯ ਪਾਲ ਦਾ ਮੋਬਾਈਲ ਫ਼ੋਨ ਵੀ ਜ਼ਬਤ ਕਰ ਲਿਆ ਹੈ। ਇਸ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਤਨਯ ਪਾਲ ਨੂੰ ਸਥਾਨਕ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।