ਥਾਣਾ ਘਨੌਰ ਪੁਲਿਸ ਨੇ 4 ਵਿਅਕਤੀਆਂ ਨੂੰ ਚੋਰੀ ਕੀਤੇ ਸਮਾਨ ਸਮੇਤ ਕੀਤਾ ਕਾਬੂ

ਥਾਣਾ ਘਨੌਰ ਪੁਲਿਸ ਨੇ 4 ਵਿਅਕਤੀਆਂ ਨੂੰ ਚੋਰੀ ਕੀਤੇ ਸਮਾਨ ਸਮੇਤ ਕੀਤਾ ਕਾਬੂ
ਜਿਨ੍ਹਾਂ ਤੋਂ 3 ਮੋਟਰਸਾਈਕਲ, 2 ਐਲਸੀਡੀ, 1 ਗੈਸ ਸਿਲੰਡਰ, 2 ਬੈਟਰੇ, 2 ਇੰਨਵਟਰ, 4 ਹਜ਼ਾਰ ਰੁਪਏ ਹੋਏ ਬਰਾਮਦ
ਘਨੌਰ : ਥਾਣਾ ਘਨੌਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਚੋਰੀ ਕੀਤੇ ਸਮਾਨ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਜੋ ਕਿ ਦੋ ਵਿਅਕਤੀਆਂ ਖਿਲਾਫ ਲੱਕੜ ਚੋਰੀ ਕਰਨ ਦਾ ਮਾਮਲਾ ਦਰਜ ਹੈ।
ਪੁਲਿਸ ਵੱਲੋਂ ਐਸ਼ ਐਸ਼ ਪੀ ਡਾ. ਨਾਨਕ ਸਿੰਘ ਆਈ ਪੀ ਐਸ਼ ਦੀਆ ਹਦਾਇਤਾਂ ਅਨੁਸਾਰ ਡੀਐਸਪੀ ਹਰਮਨਪ੍ਰੀਤ ਸਿੰਘ ਸਰਕਲ ਘਨੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਆਈ ਸਾਹਿਬ ਸਿੰਘ ਵਿਰਕ ਮੁੱਖ ਅਫਸ਼ਰ ਥਾਣਾ ਘਨੌਰ ਦੀ ਪੁਲਿਸ ਪਾਰਟੀ ਨੇ ਮਿਤੀ 12-9-2024 ਯੋਗੇਸ ਸਰਮਾ ਉਰਫ ਨੀਰਜ ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਖੁਰਚਨਪੁਰ, ਹੁਸਨਪ੍ਰੀਤ ਸਿੰਘ ਪੁੱਤਰ ਤੇਜ ਪ੍ਰਕਾਸ ਵਾਸੀ ਖੁਰਚਨਪੁਰ ਨੂੰ ਮੁ ਨੰ 76 ਮਿਤੀ 12-9- 2024 ਅ/ਧ 303 (2), 317 (2) ਬੀ ਐਨ ਐਸ ਥਾਣਾ ਘਨੌਰ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਪਾਸੋਂ 01 ਬਿਨਾ ਨੰਬਰੀ ਮੋਟਰਸਾਇਕਲ ਮਾਰਕਾ ਸਪਲੈਡਰ ਬ੍ਰਾਮਦ ਹੋਇਆ ਸੀ। ਜਿਨ੍ਹਾਂ ਨੇ ਪਹਿਲਾ ਵੀ ਇਸ ਏਰੀਆ ਵਿੱਚ ਚੋਰੀਆਂ ਕੀਤੀਆਂ ਹਨ। ਜਿਨ੍ਹਾਂ ਦਾ ਮਿਤੀ 13- 9-2024 ਨੂੰ ਮਾਨਯੋਗ ਅਦਾਲਤ ਵਿੱਚ 03 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਦੌਰਾਨੇ ਤਫਤੀਸ ਜਿਨ੍ਹਾਂ ਪਾਸੋਂ 02 ਬਿਨਾ ਨੰਬਰੀ ਚੋਰੀ ਸੁੰਦਾ ਮੋਟਰਸਾਇਕਲ ਮਾਰਕਾ ਸਪਲੈਡਰ, 02 ਐਲ ਸੀ ਡੀ, 01 ਗੈਸ ਸਿਲੰਡਰ, 02 ਬੈਟਰੇ, 02 ਇੰਨਵਰਟਰ, 4000 ਰੁਪਏ ਦੇ ਕਰੰਸੀ ਨੋਟ ਬ੍ਰਾਮਦ ਕੀਤੇ ਗਏ ਹਨ ਅਤੇ ਪਿਛਲੇ ਸਾਲ ਦੌਰਾਨ ਇਨ੍ਹਾਂ ਨੇ ਥਾਣਾ ਘਨੌਰ ਦੇ ਏਰੀਏ ਵਿੱਚ ਪਿੰਡ ਅਲਾਮਦੀਪੁਰ ਦੇ ਸਰਕਾਰੀ ਸਕੂਲ ਵਿੱਚੋ ਐਲ.ਸੀ.ਡੀ, ਇੰਨਵਟਰ ਬੈਟਰੀ ਵਗੈਰਾ ਚੋਰੀ ਕੀਤੇ ਸੀ। ਜੋ ਬ੍ਰਾਮਦ ਹੋਏ ਹਨ। ਇਸ ਸਬੰਧੀ ਮੁਕੱਦਮਾ ਨੰ 29/2023 ਨੂੰ ਧਾਰਾ 457, 380 ਆਈ ਪੀ ਸੀ ਥਾਣਾ ਘਨੌਰ ਪਹਿਲਾ ਹੀ ਦਰਜ ਹੈ। ਇਸੇ ਤਰਾ ਇਨ੍ਹਾਂ ਨੇ ਘਨੌਰ ਸ਼ੰਭੂ ਰੋਡ ਤੇ ਇੱਕ ਦੁਕਾਨ ਵਿੱਚੋਂ ਕੁਝ ਕੈਸ ਚੋਰੀ ਕੀਤਾ ਸੀ। ਜਿਸ ਵਿੱਚੋਂ 4000 ਰੁਪਏ ਇਨ੍ਹਾਂ ਪਾਸੋਂ ਬ੍ਰਾਮਦ ਹੋਏ ਹਨ। ਜਿਸ ਸਬੰਧੀ ਮੁਕੱਦਮਾ ਨੰ 73/23 ਅਤੇ ਧਾਰਾ 457, 380 ਆਈ ਪੀ ਸੀ ਥਾਣਾ ਘਨੌਰ ਦਰਜ ਹੈ। ਇਸ ਤੋਂ ਇਲਾਵਾ ਦਰਜਨ ਦੇ ਕਰੀਬ ਇਨ੍ਹਾਂ ਨੇ ਹੋਰ ਚੋਰੀਆਂ ਹਰਿਆਣਾ ਏਰੀਏ ਵਿੱਚ ਕੀਤੀਆਂ ਹੋਈਆਂ ਹਨ । ਪੁਲਿਸ ਨੇ ਦੱਸਿਆ ਕਿ ਦੋ ਹੋਰ ਵਿਅਕਤੀਆਂ ਖਿਲਾਫ ਲੱਕੜ ਚੋਰੀ ਕਰਨ ਦਾ ਮਾਮਲਾ ਦਰਜ਼ ਹੈ। ਜਿਨ੍ਹਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
