ਅਮਰੀਕਨ ਦੂਤਾਵਾਸ ਦੀ ਸਿ਼ਕਾਇਤ ਤੇ ਲੁਧਿਆਣਾ ਪੁਲਸ ਕੀਤਾ ਲੁਧਿਆਣਾ, ਮੁਹਾਲੀ, ਚੰਡੀਗੜ੍ਹ ਤੇ ਬਰਨਾਲਾ ਦੇ ਕੁਝ ਅਜਿਹੇ ਟਰੈਵਲ ਏਜੰਟਾਂ ਦੇ ਖਿਲਾਫ ਮੁਕੱਦਮਾ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Tuesday, 17 September, 2024, 01:27 PM

ਅਮਰੀਕਨ ਦੂਤਾਵਾਸ ਦੀ ਸਿ਼ਕਾਇਤ ਤੇ ਲੁਧਿਆਣਾ ਪੁਲਸ ਕੀਤਾ ਲੁਧਿਆਣਾ, ਮੁਹਾਲੀ, ਚੰਡੀਗੜ੍ਹ ਤੇ ਬਰਨਾਲਾ ਦੇ ਕੁਝ ਅਜਿਹੇ ਟਰੈਵਲ ਏਜੰਟਾਂ ਦੇ ਖਿਲਾਫ ਮੁਕੱਦਮਾ ਦਰਜ
ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਪੁਲਸ ਨੇ ਲੁਧਿਆਣਾ, ਮੁਹਾਲੀ, ਚੰਡੀਗੜ੍ਹ ਤੇ ਬਰਨਾਲਾ ਦੇ ਕੁਝ ਅਜਿਹੇ ਟਰੈਵਲ ਏਜੰਟਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜੋ ਬੱਚਿਆਂ ਦੇ 40- 40 ਲੱਖ ਰੁਪਏ ਦੇ ਫੰਡ ਨੂੰ ਫਰੈਂਡਲੀ ਲੋਨ ਦੱਸ ਕੇ ਪੜ੍ਹਾਈ ਦਾ ਗੈਪ ਪੂਰਾ ਕਰਨ ਦੀ ਗਲਤ ਸਲਾਹ ਦਿੰਦੇ ਅਤੇ ਉਨ੍ਹਾਂ ਦੀਆਂ ਫਾਈਲਾਂ ਅੰਬੈਂਸੀ ਵਿੱਚ ਲਗਾ ਦਿੰਦੇ ਜਾਂਚ ਅਧਿਕਾਰੀ ਧਰਮਪਾਲ ਨੇ ਦੱਸਿਆ ਕਿ ਇਹ ਮੁਕੱਦਮਾ ਯੂਐੱਸ ਦੂਤਾਵਾਸ ਦੇ ਐਰਿਕ ਸੀ ਦੀ ਸ਼ਿਕਾਇਤ `ਤੇ ਦਰਜ ਕੀਤਾ ਗਿਆ ਹੈ। ਪੁਲਸ ਦੇ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹਾਲੀ ਦੇ ਵਾਸੀ ਅਮਨਦੀਪ ਸਿੰਘ, ਉਸ ਦੀ ਪਤਨੀ ਪੂਨਮ ਰਾਣੀ, ਲੁਧਿਆਣਾ ਦੇ ਭਾਰਤ ਨਗਰ ਚੌਂਕ ਸਥਿਤ ਓਵਰਸੀਜ਼ ਪਾਰਟਨਰਸ, ਸੈਂਟਰਾ ਗਰੀਨ ਪੱਖੋਵਾਲ ਰੋਡ ਲੁਧਿਆਣਾ ਦੇ ਵਾਸੀ ਅੰਕੁਰ ਕੇਹਰ, ਚੰਡੀਗੜ੍ਹ ਦੇ ਰਹਿਣ ਵਾਲੇ ਕਮਲਜੋਤ, ਜੱਸੀਆ ਰੋਡ ਲੁਧਿਆਣਾ ਦੇ ਵਾਸੀ ਰੋਹਿਤ ਭੱਲਾ ਤੇ ਨੇੜੇ ਸਾਈ ਮੰਦਰ ਬਰਨਾਲਾ ਦੀ ਵਾਸੀ ਕੀਰਤੀ ਸੂਦ ਵਜੋਂ ਹੋਈ ਹੈ। ਅਮਰੀਕਨ ਦੂਤਾਵਾਸ ਤੋਂ ਮਿਲੀ ਸਿ਼ਕਾਇਤ ਵਿੱਚ ਦੱਸਿਆ ਗਿਆ ਕਿ ਮੁਲਜ਼ਮਾਂ ਨੇ ਹਮ ਮਸ਼ਵਰਾ ਹੋ ਕੇ ਵਿਦਿਆਰਥੀ ਸਿਮਰਨ ਠਾਕੁਰ, ਰਾਹੁਲ ਕੁਮਾਰ ਅਤੇ ਰਵਨੀਤ ਕੌਰ ਦੀਆਂ ਫਾਈਲਾਂ ਯੂਐਸ ਜਾਣ ਲਈ ਰੈਡਲੀਫ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਿਟਡ ਚੰਡੀਗੜ੍ਹ ਅਤੇ ਲਵਲੀ ਕੌਰ ਅਤੇ ਹਰਵਿੰਦਰ ਕੌਰ ਦੀਆਂ ਫਾਈਲਾਂ ਯੂਐਸਏ ਜਾਣ ਲਈ ਓਵਰਸੀਜ਼ ਪਾਰਟਨਰ ਭਾਰਤ ਨਗਰ ਚੌਂਕ ਲੁਧਿਆਣਾ ਕੋਲੋਂ ਤਿਆਰ ਕਰਵਾਈਆਂ ਮੁਲਜਮਾਂ ਨੇ ਬੱਚਿਆਂ ਨੂੰ ਗੁਮਰਾਹ ਕਰਕੇ ਉਨ੍ਹਾਂ ਦੀ ਪੜ੍ਹਾਈ ਦਾ ਗੈਪ ਪੂਰਾ ਕਰਨ ਦੀ ਗਲਤ ਸਲਾਹ ਦਿੱਤੀ ਮੁਲਜਮਾਨ ਨੇ ਬੱਚਿਆਂ ਦੀਆਂ ਫਾਈਲਾਂ ਅੰਬੈਂਸੀ ਵਿੱਚ ਲਗਾਈਆਂ ਅਤੇ ਲਵਲੀ ਕੌਰ ਅਤੇ ਹਰਵਿੰਦਰ ਕੌਰ ਦੇ ਫੰਡ 40-40 ਲੱਖ ਰੁਪਏ ਰੁਦਰਾ ਕੰਸਲਟੈਂਸੀ ਵੱਲੋਂ ਗਲਤ ਤਰੀਕੇ ਨਾਲ ਸ਼ੋਅ ਕਰਕੇ ਉਸ ਨੂੰ ਫਰੈਂਡਰੀ ਲੋਨ ਦੱਸ ਕੇ ਆਪਣੀ ਮਰਜ਼ੀ ਨਾਲ ਵੱਧ ਵਿਆਜ ਵੱਜੋਂ ਬੱਚਿਆਂ ਕੋਲੋਂ ਪੈਸੇ ਹਾਸਲ ਕੀਤੇ
ਸਿ਼ਕਾਇਤ ਵਿੱਚ ਐਰਿਕ ਸੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਅਜਿਹਾ ਕਰਕੇ ਬੱਚਿਆਂ ਨਾਲ ਧੋਖਾਧੜੀ ਕੀਤੀ ਹੈ। ਅਮਰੀਕਨ ਦੂਤਾਵਾਸ ਤੋਂ ਆਈ ਸਿ਼ਕਾਇਤ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਪੜਤਾਲ ਕਰਕੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਮੁਕਦਮਾ ਦਰਜ ਕਰਨ ਦੇ ਆਦੇਸ਼ ਦਿੱਤੇ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਚੌਂਕੀ ਕੋਚਰ ਮਾਰਕੀਟ ਦੇ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ