ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ‘ਚ 50 ਤੋਂ ਵੱਧ ਲੋਕ ਹੋਏ ਜ਼ਖਮੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 17 September, 2024, 12:57 PM

ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ‘ਚ 50 ਤੋਂ ਵੱਧ ਲੋਕ ਹੋਏ ਜ਼ਖਮੀ
ਸੋਨੀਪਤ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਸੋਨੀਪਤ ਦੇ ਖਰਖੋਦਾ ਨੇੜੇ ਸੋਮਵਾਰ ਸ਼ਾਮ ਨੂੰ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ 50 ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੰੁ ਇਲਾਜ ਲਈ ਖਰਖੋਦਾ ਦੇ ਕਮਿਊਨਿਟੀ ਹੈਲਥ ਸੈਂਟਰ ‘ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਖਰਖੋਦਾ ਦੇ ਪਿੰਡ ਬਰੋਨਾ ਨੇੜੇ ਵਾਪਰਿਆ। ਦੋਵੇਂ ਪ੍ਰਾਈਵੇਟ ਬੱਸਾਂ ਖਰਖਦਾ-ਬਹਾਦੁਰਗੜ੍ਹ ਮਾਰਗ ’ਤੇ ਆਪਣੀ ਮੰਜ਼ਿਲ ਵੱਲ ਜਾ ਰਹੀਆਂ ਸਨ। ਇਸ ਦੌਰਾਨ ਸ਼ਾਮ 4.15 ਵਜੇ ਦੇ ਕਰੀਬ ਖੁਰਮਪੁਰ ਮੋੜ ਤੋਂ ਕੁਝ ਦੂਰੀ ‘ਤੇ ਬੱਸਾਂ ਦੀ ਆਪਸ ‘ਚ ਟੱਕਰ ਹੋ ਗਈ। ਬੱਸ ਸਵਾਰਾਂ ਨੇ ਦੱਸਿਆ ਕਿ ਬਹਾਦਰਗੜ੍ਹ ਤੋਂ ਖਰਖੋਦਾ ਵੱਲ ਆ ਰਹੀ ਬੱਸ ਨੇ ਆਪਣਾ ਸੰਤੁਲਨ ਗੁਆ ਦਿੱਤਾ ਅਤੇ ਉਲਟ ਦਿਸ਼ਾ ਵਿੱਚ ਆ ਕੇ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਕਰੀਬ 50 ਲੋਕ ਜ਼ਖਮੀ ਹੋਏ ਹਨ।