ਸਿਵਲ ਸਰਜਨ ਵੱਲੋਂ ਖੁਸ਼ਕ ਦਿਵਸ ਤੇਂ ਘਰ ਘਰ ਲਾਰਵਾ ਚੈਕ ਕਰ ਰਹੀਆਂ ਟੀਮਾਂ ਦਾ ਕੀਤਾ ਨਿਰੀਖਣ

ਦੁਆਰਾ: News ਪ੍ਰਕਾਸ਼ਿਤ :Friday, 28 April, 2023, 06:20 PM

ਮੁਹਿੰਮ ਤਹਿਤ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਖੁਦ ਘਰਾਂ ਵਿੱਚ ਜਾ ਕੇ ਖੜੇ ਪਾਣੀ ਦੇ ਸਰੋਤਾਂ ਦੀ ਕੀਤੀ ਚੈਕਿੰਗ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ੍ਹ ਵਿੱਚ ਖੁਸ਼ਕ ਦਿਵਸ ਮੋਕੇ 13,975 ਘਰਾਂ ਵਿਚ ਪਾਣੀ ਦੇ
ਖੜੇ ਸਰੋਤਾਂ ਦੀ ਕੀਤੀ ਚੈਕਿੰਗ

30 ਥਾਂਵਾ ਤੇਂ ਮੱਛਰਾ ਦਾ ਲ਼ਾਰਵਾ ਪਾਏ ਜਾਣ ਤੇਂ ਕਰਵਾਇਆ ਨਸ਼ਟ : ਡਾ. ਰਮਿੰਦਰ ਕੌਰ

ਪਟਿਆਲਾ 28 ਅਪ੍ਰੈਲ -ਮਲੇਰੀਆ/ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਮਨਾਏ ਜਾ ਰਹੇ ਹਰੇਕ
ਸ਼ੁਕਰਵਾਰ ਡਰਾਈ-ਡੇ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਗੱਲੀ /ਮੁਹਲਿਆਂ ਵਿਚ ਘਰ
ਘਰ ਜਾ ਕੇ ਪਾਣੀ ਦੇ ਖੜੇ ਸਰੋਤਾ ਦੀ ਚੈਕਿੰਗ ਕੀਤੀ ਗਈ।ਪਟਿਆਲਾ ਸ਼ਹਿਰ ਦੇ ਗੁਰੁ ਨਾਨਕ ਨਗਰ,ਪੈਪਸੂ ਭਾਖੜਾ, ਟੋਭਾ ਧਿਆਨਾ, ਦੀਨ ਦਿਆਲ ਓਪਾਧਿਆਏ ਕਲੋਨੀ, ਸਿਕਲੀਗਰ ਬਸਤੀ, ਅਸਤਬਲ ਨਗਰ ਆਦਿ ਕਲੋਨੀਆਂ/ ਥਾਂਵਾ ਤੇਂ ਘਰ ਘਰ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕਰ ਰਹੀਆਂ ਟੀਮਾਂ ਦਾ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਨਿਰੀਖਣ ਕੀਤਾ ਗਿਆ।
ਇਸ ਮੋਕੇ ਜਿਲ੍ਹਾ ਐਪੀਡੈਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੀ ਉਹਨਾਂ ਨਾਲ ਸਨ।ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਖੁਦ ਵੀ ਘਰ ਘਰ ਜਾ ਕੇ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ।ਸਿਵਲ ਸਰਜਨ ਡਾ. ਰਮਿੰਦਰ ਕੌਰ ਨੇਂ ਕਿਹਾ ਕਿ ਬੇਸ਼ਕ ਜਿਲੇ੍ਹ ਵਿੱਚ ਹੁਣ ਤੱਕ ਇਸ ਸੀਜਨ ਦੋਰਾਣ ਮਲੇਰੀਆ ਜਾਂ ਡੇਂਗੁ ਦਾ ਕੋਈ ਵੀ ਕੇਸ ਰਿਪੋਰਟ ਨਹੀ ਹੋਇਆ ਪ੍ਰੰਤੂ ਫਿਰ ਵੀ ਇਸ ਪ੍ਰਤੀ ਸੁਚੇਤ ਰਹਿਣਾ ਜਰੂਰੀ ਹੈ।ਉਹਨਾਂ ਕਿਹਾ ਕਿ ਲੋਕ ਆਪਣੇ ਘਰਾਂ ਅਤੇ ਆਲੇ ਦੁਆਲੇ ਪਾਣੀ ਦੇ ਖੜੇ ਸਰੋਤਾ ਦੀ ਚੈਕਿੰਗ ਕਰਕੇ ਖੜੇ ਪਾਣੀ ਨੁੰ ਨਸ਼ਟ ਕਰਨਾ ਯਕੀਨੀ ਬਣਾਉਣ ਅਤੇ ਸ਼ੁਰੂ ਤੋਂ ਹੀ ਇਸ ਬਿਮਾਰੀ ਨੁੰ ਦੱਬਣ ਲਈ ਸਭਨਾਂ ਦਾ ਸਹਿਯੋਗ ਜਰੂਰੀ ਹੈ।



Scroll to Top