ਥਾਣਾ ਸ਼ੰਭੂ ਪੁਲਿਸ ਵੱਲੋ 1 ਕਿਲੋ 500 ਗ੍ਰਾਮ ਅਫੀਮ ਸਮੇਤ 2 ਨਸ਼ਾ ਤਸੱਕਰ ਕਾਬੂ

ਦੁਆਰਾ: News ਪ੍ਰਕਾਸ਼ਿਤ :Friday, 28 April, 2023, 06:06 PM

– ਦੋਸ਼ੀਆਂ ਤੋਂ ਕੀਤੀ ਜਾ ਰਹੀ ਹੈ ਡੂੰਘਾਈ ਨਾਲ ਪੁੱਛਤਾਛ : ਡੀਐਸਪੀ ਰਘਬੀਰ ਸਿੰਘ

ਪਟਿਆਲਾ, 28 ਅਪ੍ਰੈਲ : ਥਾਣਾ ਸ਼ੰਭੂ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਮੋਬਾਇਲ ਨਾਕਾਬੰਦੀ ਦੌਰਾਨ ਅੰਬਾਲਾ ਤੋਂ ਰਾਜਪੁਰਾ ਸਰਵਿਸ ਰੋਡ ‘ਤੇ ਸਥਿਤ ਪਿੰਡ ਡਾਹਰੀਆ ਵਿਖੇ ਵੱਡੀ ਮਾਤਰਾ ਵਿੱਚ ਅਫੀਮ ਦੇ ਤਸੱਕਰ ਲਾਲਜੀ ਪੁੱਤਰ ਮੁਨਸੀ ਲਾਲ ਵਾਸੀ ਪਿੰਡ ਤੇੜਵਾ ਥਾਣਾ ਫਤਿਹਪੁਰ, ਜਿਲਾ ਬਾਰਾਬੰਕੀ ਯੂ.ਪੀ ਨੂੰ 1 ਕਿਲੋ 500 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ।
ਹਲਕਾ ਘਨੌਰ ਦੇ ਡੀਐਸਪੀ ਰਘਬੀਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ ਪਟਿਆਲਾ ਵਰੂਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀ ਹਿਦਾਇਤਾਂ ਅਨੁਸਾਰ ਇੰਸਪੈਕਟਰ ਰਾਹੁਲ ਕੌਸ਼ਲ ਮੁੱਖ ਅਫ਼ਸਰ ਥਾਣਾ ਸੰਭੂ ਦੀ ਟੀਮ ਜਿਸ ਵਿੱਚ ਐਸ.ਆਈ. ਬਹਾਦਰ ਰਾਮ ਤੇ ਹੋਰ ਮੁਲਾਜ਼ਮ ਸਨ, ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ।
ਇੰਸਪੈਕਟਰ ਰਾਹੁਲ ਕੌਸ਼ਿਕ ਨੇ ਇਸ ਮੌਕੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸੀ ਲਾਲਜੀ ਦੀ ਪੁੱਛਗਿੱਛ ਪਰ ਦੱਸਿਆ ਕਿ ਇਹ ਅਫੀਮ ਜਸਵੀਰ ਸਿੰਘ ਉਰਫ ਜੱਸੀ ਪੁੱਤਰ ਰਾਮ ਚੰਦ ਵਾਸੀ ਪਿੰਡ ਰੋਹਟੀ ਛੰਨਾ ਥਾਣਾ ਸਦਰ ਨਾਭਾ ਜਿਲਾ ਪਟਿਆਲਾ ਨੂੰ ਦੇਣੀ ਸੀ, ਜਿਸ ‘ਤੇ ਜਸਵੀਰ ਸਿੰਘ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਖਿਲਾਫ਼ 29,61,85 ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਦੋਸੀਆਂ ਨੂੰ ਪੇਸ਼ ਅਦਾਲਤ ਕਰਕੇ 3 ਦਿਨਾਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨ੍ਹਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਬ੍ਰਾਮਦ ਅਫੀਮ ਕਿੱਥੋ ਲੈ ਕੇ ਆਇਆ ਹੈ ਤੇ ਹੋਰ ਕਿਸ ਕਿਸ ਨੂੰ ਦੇਣੀ ਸੀ ਤੇ ਇਸ ਨਾਲ ਹੋਰ ਕਿਹੜੇ-ਕਿਹੜੇ ਸਾਥੀ ਹਨ।



Scroll to Top