ਬਿਜਲੀ ਮੁਲਾਜ਼ਮਾਂ ਵੱਲੋ ਤੀਜੇ ਦਿਨ ਛੁੱਟੀ ਲੈ ਕੇ ਹੜਤਾਲ: ਸੰਘਰਸ ਤੇਜ਼ ਕਰਦੇ ਹੋਏ 17 ਸਤੰਬਰ ਤੱਕ ਬਿਜਲੀ ਕਾਮੇ ਹੜਤਾਲ ਤੇ ਰਹਿਣਗੇ ਅਤੇ 17 ਸਤੰਬਰ ਨੂੁੰ ਮੁੱਖ ਦਫਤਰ ਸਾਹਮਣੇ ਵਿਸ਼ਾਲ ਵਿਖਾਵਾ ਕੀਤਾ ਜਾਵੇਗਾ: ਮਨਜੀਤ ਸਿੰਘ ਚਾਹਲ

ਦੁਆਰਾ: Punjab Bani ਪ੍ਰਕਾਸ਼ਿਤ :Thursday, 12 September, 2024, 03:51 PM

ਬਿਜਲੀ ਮੁਲਾਜ਼ਮਾਂ ਵੱਲੋ ਤੀਜੇ ਦਿਨ ਛੁੱਟੀ ਲੈ ਕੇ ਹੜਤਾਲ: ਸੰਘਰਸ ਤੇਜ਼ ਕਰਦੇ ਹੋਏ 17 ਸਤੰਬਰ ਤੱਕ ਬਿਜਲੀ ਕਾਮੇ ਹੜਤਾਲ ਤੇ ਰਹਿਣਗੇ ਅਤੇ 17 ਸਤੰਬਰ ਨੂੁੰ ਮੁੱਖ ਦਫਤਰ ਸਾਹਮਣੇ ਵਿਸ਼ਾਲ ਵਿਖਾਵਾ ਕੀਤਾ ਜਾਵੇਗਾ: ਮਨਜੀਤ ਸਿੰਘ ਚਾਹਲ
ਪਟਿਆਲਾ : ਬਿਜਲੀ ਮੁਲਾਜਮਾਂ ਦੀਆ ਪ੍ਰਮੱਖ ਜਥੇਬੰਦੀਆਂ ਦੇ ਸਾਝੇ ਫੋਰਮ,ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸਈੇਸ਼ਨ ਆਫ ਜੂਨੀਅਰ ਇੰਜ:ਦੇ ਸੱਦੇ ਤੇ ਅੱਜ ਪੰਜਾਬ ਦੇ ਸਮੱਚੇ ਬਿਜਲੀ ਦਫਤਰਾਂ,ਸਿਕਾਇਤ ਕੇਦਰਾ, ਬਿਜਲੀ ਸਬ ਸਟੇਸ਼ਨਾ,ਵਰਕਸਾਪਾ,ਥਰਮਲ ਪਲਾਟਾ,ਹਾਈਡਲ ਪ੍ਰੋਜਕਟਾਂ,ਟਰਾਸਮੀਸ਼ਨ ਦੇ ਮੁਲਾਜਮਾਂ ਵੱਲੋ ਪੰਜਾਬ ਸਰਕਾਰ ਤੇ ਮਨੈਜਮੇਟ ਦੇ ਹੱਠੀ ਤੇ ਤਾਨਾਸ਼ਾਹੀ ਵਤੀਰੇ ਦੇ ਵਿਰੋਧ ਅਤੇ ਮੁਲਾਜਮਾਂ ਦੀਆਂ ਲੰਮੇ ਸਮੇਂ ਤੋ ਲਮਕਾਅ ਅਵਸਥਾ ਵਿੱਚ ਪਈਆਂ ਮੰਗਾ ਨੂੰ ਲਾਗੂ ਨਾ ਵਿਰੁੱਧ ਅੱਜ ਹੜਤਾਲ ਦੇ ਤੀਸਰੇ ਦਿਨ ਬਿਜਲੀ ਮੁਲਾਜ਼ਮਾਂ ਨੇ ਮਕੁੰਮਲ ਹੜਤਾਲ ਕਰਕੇ ਡਵੀਜਨ ਪੱਧਰ ਤੇ ਰੈਲੀਆਂ ਕੀਤੀਆ। ਹੜਤਾਲ ਦੇ ਕਾਰਨ ਕੈਸ਼ ਕਾਉਟਰ,ਸਿਕਾਇਤ ਕੇਂਦਰ ਤੇ ਸਬ ਸਟੇਸਨਾਂ ਤੇ ਬਿਜਲੀ ਮੁਲਾਜਮਾਂ ਰੋਸ਼ ਪ੍ਰਦਰਸ਼ਨ ਕੀਤ । ਜਥੇਬੰਦੀਆਂ ਦੇ ਆਗੂਆਂ ਰਤਨ ਸਿੰਘ ਮਾਜਰੀ,ਗੁਰਪ੍ਰੀਤ ਸਿੰਘ ਗੰਡੀਵਿੰਡ,ਗੁਰਵੇਲ ਸਿੰਘ ਬੱਲਪੁਰੀਆ,ਹਰਪਾਲ ਸਿੰਘ, ਮਨਜੀਤ ਸਿੰਘ ਚਾਹਲ ਅਤੇ ਕੁਲਵਿੰਦਰ ਸਿੰਘ ਢਿਲੋ ਨੇ ਦੱਸਿਆਂ ਲਗਾਤਾਰ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਅੱਜ ਤੀਸਰੇ ਦਿਨ ਵੀ ਜਾਰੀ ਰਹੀ।ਇਸੇ ਦੋਰਾਨ ਜਥੇਬੰਦੀਆ ਨੇ ਮੀਟਿੰਗ ਕਰਕੇ ਆਪਣੇ ਸੰਘਰਸ ਼ ਨੂੰ ਤੇਜ਼ ਕਰਦੇ ਹੋਏ ਹੜਤਾਲ ਨੂੰ 17 ਸਤੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।ਜਥੇਬੰਦੀਆ ਨੈ ਇਹ ਵੀ ਫੈਸਲਾ ਕੀਤਾ ਕਿ 17 ਸਤੰਬਰ ਨੂੰ ਮੁੱਖ ਦਫਤਰ ਸਾਹਮਣੇ ਵਿਸਾਲ ਪ੍ਰਦਰਸ਼ਨ ਕੀਤਾ ਜਾਵੇਗਾ। ਜਥੇਬੰਦੀਆਂ ਨੇ ਭਾਰਤੀ ਕਿਸ਼ਾਨ ਯੂਨੀਅਨ ਉਗਰਾਹਾ ਵੱਲੋ ਬਿਜਲੀ ਮੁਲਾਜਮਾਂ ਦੇ ਸੰਘਰਸ਼ ਦੀ ਹਿਮਾਇਤ ਦਾ ਸਵਾਗਤ ਕੀਤਾ।ਜਥੇਬੰਦੀਆਂ ਨੇ ਪੰਜਾਬ ਦੀਆਂ ਕਿਸ਼ਾਨ,ਮਜਦੂਰ,ਮੁਲਾਜ਼ਮ ਅਤੇ ਜਨਤਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਮੁਲਾਜਮਾਂ ਦੇ ਸੰਘਰਸ਼ ਨੂੰ ਸਹਿਯੋਗ ਦੇਣ। ਜਥੇਬੰਦੀਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਉਹ ਮੁਲਾਜ਼ਮਾਂ ਨੂੰ ਸੰਘਰਸ਼ ਵੱਲ ਧੱਕ ਰਹੀ ਹੈ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾ ਵਿੱਚ ਮੁਲਾਜ੍ਰਮਾਂ ਅ਼ਤੇ ਲੋਕਾਂ ਨਾਲ ਵਾਅਦਾ ਕੀਤਾ ਕਿ ਕਿਸੇ ਵੀ ਵਰਗ ਨੂੰ ਧਰਨੇ ਮੁਜਾਹਰੇ ਕਰਨ ਦੀ ਲੋੜ ਨਹੀ ਪਵੇਗੀ ਲੇਕਿਨ 30 ਮਹੀਨੇ ਦਾ ਸਮਾਂ ਬੀਤ ਜਾਂਣ ਦੇ ਬਾਵਜੂਦ ਮੁਲਾਜਮਾਂ ਦੇ ਮਸਲੇ ਹੱਲ ਨਹੀ ਕੀਤੇ ਜਾ ਰਹੇ।ਉਨ੍ਹਾਂ ਮੰਗ ਕੀਤੀ ਕਿ ਸਮੱਚੇ ਮੁਲਾਜ਼ਮਾਂ ਦਾ 1 ਜਨਵਰੀ 2016 ਤੋ 2021 ਤੱਕ ਦਾ ਬਕਾਇਆ,ਮਹਿੰਗਾਈ ਭੱਤੇ ਦਾ 12# ਬਕਾਇਆ,ਹਾਦਸੇ ਨਾਲ ਸਹੀਦ ਹੋਣ ਵਾਲੇ ਕਰਮਚਾਰੀ ਦੇ ਪਰਿਵਾਰ ਨੂੰ ਇਕ ਕਰੋੜ ਦੀ ਰਾਸੀ,ਸਬ ਸਟੇਸ਼ਨ ਮੁਲਾਜਮਾਂ ਦੇ ਮਸਲੇ,200 ਰੁਪਏ ਜ਼ਜੀਆਂ ਟੈਕਸ ਬੰਦ ਕਰਨਾ,ਪੈਨਸ਼ਨਰ ਕਰਮਚਾਰੀਆਂ ਦੇ ਮਸਲੇ,ਹਰ ਵਰਗ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ,ਖਾਲੀ ਅਸਾਮੀਆਂ ਦੀ ਭਰਤੀ,ਹਰ ਤਰਾਂ ਦੀ ਕੱਚੀ ਭਰਤੀ ਦੇ ਮੁਲਾਜਮਾਂ ਨੂੰ ਪੱਕੇ ਕਰਨਾ,ਪੁਰਾਣੀ ਪੈਨਸ਼ਨ ਦੀ ਬਹਾਲੀ ਆਦਿ ਮੰਗਾਂ ਹੱਲ ਨਹੀ ਕੀਤੀਆਂ ਜਾ ਰਹੀਆ।