ਲੰਮੇ ਸਮੇਂ ਤੋਂ 13 ਸਾਲਾ ਮੰਦਬੁੱਧੀ ਬੱਚੇ ਨਾਲ ਬਦਫੈਲੀ ਕਰ ਰਹੇ ਵਿਅਕਤੀ ਖਿਲਾਫ਼ ਕੀਤਾ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Friday, 13 September, 2024, 03:58 PM

ਲੰਮੇ ਸਮੇਂ ਤੋਂ 13 ਸਾਲਾ ਮੰਦਬੁੱਧੀ ਬੱਚੇ ਨਾਲ ਬਦਫੈਲੀ ਕਰ ਰਹੇ ਵਿਅਕਤੀ ਖਿਲਾਫ਼ ਕੀਤਾ ਕੇਸ ਦਰਜ
ਲੁਧਿਆਣਾ : ਪੰਜਾਬ ਦੇ ਸਹਿਰ ਲੁਧਿਆਣਾ ਵਿਖੇ 13 ਸਾਲ ਦੇ ਮੰਦਬੁੱਧੀ ਬੱਚੇ ਨੂੰ ਮੁਲਜ਼ਮ ਬੱਚੇ ਦੇ ਭੋਲੇਪਨ ਦਾ ਫਾਇਦਾ ਚੁੱਕਦਿਆਂ ਉਸਨੂੰ ਖਾਣ-ਪੀਣ ਦਾ ਲਾਲਚ ਦੇ ਕੇ ਲੰਮੇ ਸਮੇਂ ਤੋਂ ਸ਼ਰਮਨਾਕ ਕਾਰੇ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਇਸ ਮਾਮਲੇ `ਚ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਸ ਨੇ ਲੜਕੇ ਦੀ ਨਾਨੀ ਦੀ ਸਿ਼ਕਾਇਤ `ਤੇ ਹਬੀਬਗੰਜ ਨਿਵਾਸੀ ਖਿਲਾਫ ਕੇਸ ਦਰਜ ਕਰ ਲਿਆ ਹੈ। ਔਰਤ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਕੋਲ ਰਹਿਣ ਵਾਲਾ ਉਸ ਦਾ ਵੱਡਾ ਦੋਹਤਾ ਦਿਮਾਗੀ ਤੌਰ `ਤੇ ਸਿਧੜਾ ਹੈ ਤੇ ਕੁਝ ਦਿਨ ਪਹਿਲੋਂ ਉਨ੍ਹਾਂ ਨੂੰ ਕਿਸੇ ਨੇ ਸੀਸੀਟੀਵੀ ਵੀਡੀਓ ਭੇਜੀ ਵੀਡੀਓ ਦੇਖ ਕੇ ਔਰਤ ਦੇ ਹੋਸ਼ ਉੱਡ ਗਏ। ਨਾਈ ਦੀ ਦੁਕਾਨ ਚਲਾਉਣ ਵਾਲਾ ਹਬੀਬਗੰਜ ਨਿਵਾਸੀ ਉਨ੍ਹਾਂ ਦੇ ਮੰਦਬੁੱਧੀ ਦੋਹਤੇ ਨਾਲ ਬਦਫੈਲੀ ਕਰ ਰਿਹਾ ਸੀ। ਹੈਵਾਨ ਬਣੇ ਮੁਲਜ਼ਮ ਨੇ ਭੋਲੇਭਾਲੇ ਬੱਚੇ ਨਾਲ ਗੈਰ-ਕੁਦਰਤੀ ਤਰੀਕੇ ਨਾਲ ਵੀ ਬਦਫੈਲੀ ਕੀਤੀ ਔਰਤ ਨੇ ਇਸ ਸਬੰਧੀ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਸ ਨੂੰ ਸਿਕਾਇਤ ਦਿੱਤੀ। ਇਸ ਮਾਮਲੇ `ਚ ਥਾਣਾ ਡਵੀਜ਼ਨ ਨੰਬਰ ਦੋ ਦੇ ਇੰਚਾਰਜ ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਜਦੋਂ ਮਾਮਲੇ ਦੀ ਪੜਤਾੜ ਕੀਤੀ ਤਾਂ ਸਾਹਮਣੇ ਆਇਆ ਕਿ ਮੁਲਜ਼ਮ ਬੱਚੇ ਦੀ ਮਾਸੂਮੀਅਤ ਦਾ ਫਾਇਦਾ ਚੁੱਕਦਾ ਹੋਇਆ ਉਸ ਨਾਲ ਕਈ ਦਿਨਾਂ ਤੋਂ ਬਦਫੈਲੀ ਕਰ ਰਿਹਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ `ਚ ਮੁਲਜ਼ਮ ਖਿਲਾਫ ਐਫਆਈਆਰ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।