ਐਂਟੀ ਕੁਰੱਪਸ਼ਨ ਬਿਊਰੇ ਨੇ ਸਿੱਖਿਆ ਵਿਭਾਗ ਦੇ ਬਾਬੂ ਨੂੰ ਕੀਤਾ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ

ਐਂਟੀ ਕੁਰੱਪਸ਼ਨ ਬਿਊਰੇ ਨੇ ਸਿੱਖਿਆ ਵਿਭਾਗ ਦੇ ਬਾਬੂ ਨੂੰ ਕੀਤਾ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ
ਰਾਏਗੜ੍ਹ : ਐਂਟੀ ਕੁਰੱਪਸ਼ਨ ਬਿਊਰੋ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਵਿਆਪਕ ਮੁਹਿੰਮ ਤਹਿਤ ਸਿੱਖਿਆ ਵਿਭਾਗ ਦੇ ਇੱਕ ਕਲਰਕ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਦੱਸਣਯੋਗ ਹੈ ਕਿ ਮਿਡਲ ਸਕੂਲ ਖਮਹਾਰ ਤਹਿਸੀਲ ਖਰਸੀਆ ਜਿ਼ਲ੍ਹਾ ਰਾਏਗੜ੍ਹ ਵਿਖੇ ਤਾਇਨਾਤ ਅਧਿਆਪਕ ਉਮੇਨ ਸਿੰਘ ਚੌਹਾਨ ਵੱਲੋਂ ਏ. ਸੀ. ਬੀ. ਕੋਲ ਸਿ਼਼ਕਾਇਤ ਕੀਤੀ ਸੀ ਕਿ ਆਪਣੀ ਪਤਨੀ ਦੇ ਇਲਾਜ ਸਬੰਧੀ ਮੈਡੀਕਲ ਬਿੱਲ ਪਾਸ ਕਰਾਉਣ ਦੇ ਬਦਲੇ ਉਕਤ ਸਕੂਲ ਦਾ ਬਾਬੂ ਓਮ ਪ੍ਰਕਾਸ਼ ਨਵਰਤਨ ਉਸ ਤੋਂ 25000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ ਅਤੇ ਰਿਸ਼ਵਤ ਦੇਣ ਦੀ ਬਜਾਏ ਉਸ ਨੂੰ ਰੰਗੇ ਹੱਥੀਂ ਫੜਨਾ ਚਾਹੁੰਦਾ ਹੈ। ਜਿਸ ਦੀ ਪੜਤਾਲ ਉਪਰੰਤ ਸ਼ਿਕਾਇਤਕਰਤਾ ਦੀ ਸ਼ਿਕਾਇਤ ਸਹੀ ਪਾਈ ਗਈ, ਜਿਸ `ਤੇ ਅੱਜ ਏ.ਸੀ.ਬੀ. ਬਿਲਾਸਪੁਰ ਵੱਲੋਂ ਦੋਸ਼ੀ ਨੂੰ 25000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਅਜਿਹਾ ਕਰਨ ਦੀ ਯੋਜਨਾ ਬਣਾ ਕੇ ਜਿਵੇਂ ਹੀ ਉਸ ਨੇ ਰਿਸ਼ਵਤ ਦੀ ਰਕਮ ਲੈਂਦੇ ਹੋਏ ਦੋਸ਼ੀ ਨੂੰ ਏ.ਸੀ.ਬੀ. ਦੀ ਟੀਮ ਨੇ ਰੰਗੇ ਹੱਥੀਂ ਫੜ ਲਿਆ, ਜਿਸ ਕਾਰਨ ਸਕੂਲ `ਚ ਹੜਕੰਪ ਮਚ ਗਿਆ ਨਵਰਤਨ ਦੇ ਪਿਤਾ ਜੈਤਾਰਾਮ ਨਵਰਤਨ ਕੋਲੋਂ 25 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ ਅਤੇ ਉਸ ਦੇ ਖਿਲਾਫ ਏ.ਸੀ.ਬੀ. ਵੱਲੋਂ ਧਾਰਾ 7 ਭ੍ਰਿਸ਼ਟਾਚਾਰ ਰੋਕੂ ਐਕਟ 1988 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਾਰਵਾਈ ਤੋਂ ਬਾਅਦ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਏ.ਸੀ.ਬੀ. ਵੱਲੋਂ ਭ੍ਰਿਸ਼ਟ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਏਸੀਬੀ ਦੇ ਸੂਤਰਾਂ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਇਹ ਕਾਰਵਾਈ ਨਿਰਵਿਘਨ ਜਾਰੀ ਰਹੇਗੀ।
